31.48 F
New York, US
February 6, 2025
PreetNama
ਸਮਾਜ/Social

Daler Mehndi Case: ਕਬੂਤਰਬਾਜ਼ੀ ਮਾਮਲੇ ‘ਚ ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਸਜ਼ਾ ‘ਤੇ ਲਗਾਈ ਰੋਕ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਬੂਤਰਬਾਜ਼ੀ ਮਾਮਲੇ ‘ਚ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ‘ਤੇ ਰੋਕ ਲਾ ਦਿੱਤੀ ਹੈ। ਜੁਲਾਈ ਵਿੱਚ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨੇ ਮਹਿੰਦੀ ਦੀ ਸਜ਼ਾ ਖ਼ਿਲਾਫ਼ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਸੀ, ਜਿਸ ਮਗਰੋਂ ਉਸ ਨੂੰ ਜੇਲ੍ਹ ਜਾਣਾ ਪਿਆ ਸੀ।

16 ਮਾਰਚ 2018 ਨੂੰ ਪਟਿਆਲਾ ਦੀ ਹੇਠਲੀ ਅਦਾਲਤ ਨੇ ਉਸ ਨੂੰ ਮਨੁੱਖੀ ਤਸਕਰੀ ਦੇ 19 ਸਾਲ ਪੁਰਾਣੇ ਕੇਸ ਵਿੱਚ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਦੇ ਇਸ ਫੈਸਲੇ ਵਿਰੁੱਧ ਦਲੇਰ ਮਹਿੰਦੀ ਨੇ ਵਧੀਕ ਸੈਸ਼ਨ ਜੱਜ, ਪਟਿਆਲਾ ਸਾਹਮਣੇ ਅਪੀਲ ਦਾਇਰ ਕਰਕੇ ਇਸ ਨੂੰ ਚੁਣੌਤੀ ਦਿੱਤੀ ਸੀ।

ਚਾਰ ਸਾਲ ਅਪੀਲ ‘ਤੇ ਸੁਣਵਾਈ ਤੋਂ ਬਾਅਦ ਵਧੀਕ ਸੈਸ਼ਨ ਜੱਜ ਨੇ ਜੁਲਾਈ ‘ਚ ਦਲੇਰ ਮਹਿੰਦੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਸਜ਼ਾ ਬਰਕਰਾਰ ਰੱਖਣ ਦਾ ਹੁਕਮ ਦਿੱਤਾ। ਅਪੀਲ ਖਾਰਜ ਕਰਨ ਦੇ ਇਸ ਫੈਸਲੇ ਖਿਲਾਫ਼ ਹੁਣ ਦਲੇਰ ਮਹਿੰਦੀ ਨੇ ਹਾਈ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕਰਕੇ ਇਸ ਨੂੰ ਚੁਣੌਤੀ ਦਿੱਤੀ ਸੀ।

ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨੇ ਇਸ ਸਾਲ 14 ਜੁਲਾਈ ਨੂੰ ਦਲੇਰ ਮਹਿੰਦੀ ਦੀ ਸਜ਼ਾ ਵਿਰੁੱਧ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਸਜ਼ਾ ਖਾਰਜ ਹੋਣ ਤੋਂ ਬਾਅਦ ਮਹਿੰਦੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਉਹ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ।

ਅਦਾਲਤ ਨੇ ਸਾਲ 2018 ਵਿੱਚ ਮਹਿੰਦੀ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ‘ਚ ਦਲੇਰ ਮਹਿੰਦੀ ਅਤੇ ਉਸ ਦੇ ਭਰਾ ‘ਤੇ ਕੁੱਲ 31 ਕੇਸ ਦਰਜ ਹਨ। ਪੰਜਾਬੀ ਗਾਇਕ ਦਲੇਰ ਮਹਿੰਦੀ ਖ਼ਿਲਾਫ਼ ਪਹਿਲਾ ਕੇਸ 2003 ਵਿੱਚ ਅਮਰੀਕਾ ਵਿੱਚ ਦਰਜ ਹੋਇਆ ਸੀ

ਦਲੇਰ ਮਹਿੰਦੀ ਤੇ ਉਸ ਦੇ ਭਰਾ ਸ਼ਮਸ਼ੇਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦੋਸ਼ ਸੀ। ਇਲਜ਼ਾਮ ਸੀ ਕਿ ਇਹ ਮਿਊਜ਼ਿਕ ਟੀਮ ਦਾ ਹਿੱਸਾ ਬਣ ਕੇ ਲੋਕਾਂ ਨੂੰ ਵਿਦੇਸ਼ ਲੈ ਜਾਂਦਾ ਸੀ। ਬਾਅਦ ਵਿਚ ਉਹ ਉਥੇ ਹੀ ਰਹਿਣ ਲੱਗ ਪਏ। ਇਸ ਦੇ ਬਦਲੇ ਦਲੇਰ ਮਹਿੰਦੀ ਅਤੇ ਉਸ ਦਾ ਭਰਾ ਲੋਕਾਂ ਤੋਂ ਮੋਟੀ ਰਕਮ ਲੈਂਦੇ ਸਨ।

Related posts

ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮਾਨਸਾ ਦੇ CIA ਇੰਚਾਰਜ ਨੂੰ ਲਿਆ ਹਿਰਾਸਤ ‘ਚ

On Punjab

ਤੇਜ਼ ਮੀਂਹ ਨਾਲ 100 ਸਾਲ ਪੁਰਾਣੀ ਇਮਾਰਤ ਡਿੱਗੀ, 12 ਮੌਤਾਂ

On Punjab

ਕੌਣ ਹਨ HC ਦੇ ਚੀਫ਼ ਜਸਟਿਸ ਮਨਮੋਹਨ? ਜਿਨ੍ਹਾਂ ਨੂੰ ਸੁਪਰੀਮ ਕੋਰਟ ਦਾ ਬਣਾਇਆ ਗਿਆ ਜੱਜ, ਪਿਤਾ ਰਹਿ ਚੁੱਕੇ ਹਨ ਦਿੱਲੀ ਦੇ LG

On Punjab