ਖ਼ੂਬਸੂਰਤੀ ਹਰ ਕਿਸੇ ਦੀ ਖਾਹਸ਼ ਹੁੰਦੀ ਹੈ। ਮੁੰਡਾ ਹੋਵੇ ਜਾਂ ਕੁੜੀ, ਹਰ ਕੋਈ ਆਪਣੇ ਚਿਹਰੇ ਦੀ ਬਹੁਤ ਚਿੰਤਾ ਕਰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਹਮੇਸ਼ਾ ਚਮਕਦਾ ਤੇ ਦਮਕਦਾ ਰਹੇ, ਪਰ ਕਈ ਵਾਰ ਲੋਕ ਚਿਹਰੇ ਨੂੰ ਨਿਖਾਰਨ ਦੀ ਕੋਸ਼ਿਸ਼ ਵਿਚ ਆਪਣੀ ਧੌਣ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹੇ ‘ਚ ਧੌਣ ‘ਤੇ ਕਾਲੇ ਧੱਬੇ ਤੁਹਾਡੀ ਖੂਬਸੂਰਤੀ ਨੂੰ ਘਟਾਉਣ ਲਗਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣੀ ਕਾਲੀ ਧੌਣ ਨੂੰ ਸਾਫ ਕਰ ਸਕਦੇ ਹੋ।
ਹਲਦੀ, ਦੁੱਧ ਤੇ ਵੇਸਣ
ਜੇਕਰ ਤੁਸੀਂ ਕਾਲੀ ਧੌਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਹਲਦੀ, ਦੁੱਧ ਤੇ ਵੇਸਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪੈਕ ਨੂੰ ਤਿਆਰ ਕਰਨ ਲਈ ਇਕ ਚਮਚ ਵੇਸਣ ਅਤੇ ਇਕ ਚਮਚ ਦੁੱਧ ਮਿਲਾ ਕੇ ਇਸ ਵਿਚ ਇਕ ਚੁਟਕੀ ਹਲਦੀ ਮਿਲਾ ਲਓ। ਹੁਣ ਇਸ ਪੇਸਟ ਨੂੰ ਧੌਣ ‘ਤੇ ਲਗਾਓ ਅਤੇ ਸੁੱਕਣ ਲਈ ਛੱਡ ਦਿਓ। ਸੁੱਕਣ ਤੋਂ ਬਾਅਦ ਇਸ ਨੂੰ ਰਗੜ ਕੇ ਧੋ ਲਓ। ਹਫਤਾਵਾਰੀ ਆਧਾਰ ‘ਤੇ ਇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।