58.24 F
New York, US
March 12, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Pakistan ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਾਪਸੀ ਦੀ ਤਰੀਕ ਤਹਿ, ਭਰਾ ਸ਼ਾਹਬਾਜ਼ ਨੇ ਦਿੱਤੀ ਜਾਣਕਾਰੀ

ਵਾਪਸੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਆਪਣੇ ਦੇਸ਼ ਵਾਪਸੀ ਦੀ ਤਰੀਕ ਸਾਹਮਣੇ ਆਈ ਹੈ। ਇਹ ਜਾਣਕਾਰੀ ਦਿੰਦੇ ਹੋਏ ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ 21 ਅਕਤੂਬਰ ਨੂੰ ਪਾਕਿਸਤਾਨ ਪਹੁੰਚਣ ਵਾਲੇ ਹਨ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਸੋਧ ਮਾਮਲੇ ‘ਤੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦਾ ਸਾਬਕਾ ਪ੍ਰਧਾਨ ਮੰਤਰੀ ਦੇ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਹ ਜਲਦੀ ਹੀ ਆਪਣੇ ਦੇਸ਼ ਪਰਤਣਗੇ।

ਸ਼ਾਹਬਾਜ਼ ਨੇ ਕਿਹਾ- ਨਵਾਜ਼ ਸ਼ਰੀਫ ਖਿਲਾਫ ਦਰਜ ਸਾਰੇ ਮਾਮਲੇ ਝੂਠੇ ਹਨ

ਸ਼ਹਿਬਾਜ਼ ਸ਼ਰੀਫ਼ ਨੇ ਇਹ ਟਿੱਪਣੀ ਇੱਕ ਕਾਨੂੰਨੀ ਸੈਸ਼ਨ ਤੋਂ ਬਾਅਦ ਕੀਤੀ ਜਿਸ ਵਿੱਚ ਨਵਾਜ਼ ਸ਼ਰੀਫ਼, ਸੁਲੇਮਾਨ ਸ਼ਰੀਫ਼ ਤੇ ਵਕੀਲ ਆਜ਼ਮ ਨਜ਼ੀਰ ਤਰਾਰ, ਅਮਜਦ ਪਰਵੇਜ਼ ਤੇ ਅਤਾਉੱਲਾ ਤਰਾਰ ਹਾਜ਼ਰ ਸਨ। ਪਾਕਿਸਤਾਨੀ ਚੈਨਲ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ਾਹਬਾਜ਼ ਨੇ ਕਿਹਾ ਕਿ ਨਵਾਜ਼ ਸ਼ਰੀਫ ਦੇ ਖਿਲਾਫ ਸਾਰੇ ਮਾਮਲੇ ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ।

ਸ਼ਾਹਬਾਜ਼ ਨੇ ਕਿਹਾ ਕਿ ਨਵਾਜ਼ ਸ਼ਰੀਫ ਖਿਲਾਫ ਦਰਜ ਕੀਤੇ ਗਏ ਕੇਸਾਂ ਦਾ ਕੋਈ ਕਾਨੂੰਨੀ ਤੱਤ ਨਹੀਂ ਹੈ ਅਤ ਉਹ ਬੇਬੁਨਿਆਦ ਹਨ। ਸ਼ਾਹਬਾਜ਼ ਨੇ ਕਿਹਾ ਕਿ ਨਵਾਜ਼ ਨੂੰ ਹੁਣ 21 ਅਕਤੂਬਰ ਨੂੰ ਪਾਕਿਸਤਾਨ ਆਉਣਾ ਚਾਹੀਦਾ ਹੈ।

ਚੀਫ਼ ਜਸਟਿਸ ਦੀ ਕੀਤੀ ਆਲੋਚਨਾ

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਵੀ ਆਲੋਚਨਾ ਕੀਤੀ। ਸ਼ਰੀਫ ਨੇ ਕਿਹਾ ਕਿ ਪਾਕਿ ਸੀਜੇਆਈ ਨੇ ਹਮੇਸ਼ਾ ਵਿਵਾਦਪੂਰਨ ਤੇ ਸਿਆਸੀ ਫੈਸਲੇ ਲਏ ਜਿਸ ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਇਮਰਾਨ ਖਾਨ ਨੂੰ ਫਾਇਦਾ ਹੋਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਬੰਦਿਆਲ ਨੇ ਇਮਰਾਨ ਖਾਨ ਦੀ ਮਦਦ ਕਰਨ ਲਈ ਆਪਣੀ ਹੱਦ ਪਾਰ ਕੀਤੀ ਸੀ।

ਇਮਰਾਨ ਖਾਨ ਨੂੰ ਸੱਤਾ ਵਿੱਚ ਲਿਆਉਣ ਦੀ ਸਾਜ਼ਿਸ਼

ਪੀਐਮਐਲ-ਐਨ ਦੇ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਨੇ ਇਮਰਾਨ ਖਾਨ ਨੂੰ ਸੱਤਾ ਵਿੱਚ ਲਿਆਂਦਾ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਯਾਤਰਾ ਨੂੰ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਜੇ ਦੁਬਾਰਾ ਸਪੱਸ਼ਟ ਆਦੇਸ਼ ਦਿੱਤਾ ਜਾਂਦਾ ਹੈ ਤਾਂ ਪੀਐੱਮਐੱਲ-ਐੱਨ ਸੁਪਰੀਮੋ ਨਵਾਜ਼ ਸ਼ਰੀਫ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਉੱਥੇ ਲੈ ਜਾਣਗੇ ਜਿੱਥੇ 2017 ‘ਚ ਸੀ।

Related posts

ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ

On Punjab

ਸਕੂਲ ‘ਚ 4 ਸਾਲਾਂ ਬੱਚੀ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜ਼ਨਾਹ

On Punjab

ਨਵਜੋਤ ਸਿੰਘ ਸਿੱਧੂ ਨੂੰ ਮਿਲੀ ਪਾਕਿਸਤਾਨ ਜਾਣ ਦੀ ਮਨਜ਼ੂਰੀ !

On Punjab