PreetNama
ਫਿਲਮ-ਸੰਸਾਰ/Filmy

DDLJ ਨੂੰ 18 ਦੇਸ਼ਾਂ ‘ਚ ਰੀ-ਰੀਲੀਜ਼ ਕਰਨ ਦੀ ਤਿਆਰੀ, 25 ਸਾਲ ਬਾਅਦ ਵੀ ਜਲਵਾ ਬਰਕਰਾਰ

ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ DDLJ ਨੂੰ 18 ਦੇਸ਼ਾਂ ‘ਚ ਰੀ-ਰੀਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ। ਹਾਲ ਹੀ ‘ਚ ਫ਼ਿਲਮ ਨੇ 25 ਸਾਲ ਪੂਰੇ ਕੀਤੇ ਹਨ ਜਿਸ ਦੀ ਸੇਲੀਬ੍ਰੇਸ਼ਨ ਹਰ ਪਾਸੇ ਕੀਤੀ ਜਾ ਰਹੀ ਹੈ। ਇਸ ਕਰਕੇ ਫ਼ਿਲਮ ਦੀ ਟੀਮ ਇਸ ਨੂੰ ਭਾਰਤ ਤੋਂ ਇਲਾਵਾ ਬਾਕੀ ਦੇਸ਼ਾਂ ‘ਚ ਰੀ-ਰਿਲੀਜ਼ ਕਰੇਗੀ। ਇਸ ਲਿਸਟ ਵਿੱਚ ਅਮਰੀਕਾ, ਯੂਕੇ, ਯੂਏਈ, ਸਾਊਦੀ ਅਰੇਬੀਆ, ਕਤਰ, ਮਾਰੀਸ਼ਸ, ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਫਿਜੀ, ਜਰਮਨੀ, ਨਾਰਵੇ, ਸਵੀਡਨ, ਸਪੇਨ, ਸਵਿਟਜ਼ਰਲੈਂਡ, ਇਸਟੋਨੀਆ ਤੇ ਫਿਨਲੈਂਡ ਵਰਗੇ ਦੇਸ਼ਾਂ ਦੇ ਨਾਮ ਸ਼ਾਮਲ ਹਨ।

25 ਸਾਲ ਪੂਰੇ ਕਰਨ ਵਾਲੀ ਫ਼ਿਲਮ DDLJ 20 ਅਕਤੂਬਰ 1995 ਨੂੰ ਫ਼ਿਲਮ ਰਿਲੀਜ਼ ਹੋਈ ਸੀ ਜਿਸ ਨੇ ਬੋਕਸ ਆਫ਼ਿਸ ਦੇ ਸਾਰੇ ਰਿਕੋਰਡ ਤੋੜ ਦਿੱਤੇ ਹਨ। ਕਰੀਬ 40 ਮਿਲੀਅਨ ਬਜਟ ਦੇ ਨਾਲ ਬਣੀ ਇਸ ਫ਼ਿਲਮ ਨੇ 1.22 ਬਿਲੀਅਨ ਦੀ ਕਮਾਈ ਕੀਤੀ ਹੈ। ਅਜੇ ਤਕ ਇਸਦੀ ਕਮਾਈ ‘ਚ ਇਜ਼ਾਫਾ ਹੋ ਰਿਹਾ ਹੈ। ਮੁੰਬਈ ਦੇ ਮਰਾਠਾ ਮੰਦਿਰ ਥੀਏਟਰ ਵਿੱਚ ਇਹ ਫ਼ਿਲਮ ਲਗਾਤਾਰ 24 ਸਾਲ ਤੱਕ ਲੱਗੀ ਰਹੀ। ਜੇ ਕੋਰੋਨਾ ਮਹਾਮਾਰੀ ਨਾ ਹੁੰਦੀ ਤਾਂ ਮਰਾਠਾ ਮੰਦਿਰ ‘ਚ ਵੀ ਇਸ ਫ਼ਿਲਮ ਨੇ 25 ਸਾਲ ਪੂਰੇ ਕਰ ਲੈਣੇ ਸੀ।
ਤਾਜੁਬ ਦੀ ਗੱਲ ਇਹ ਹੈ ਕਿ ਫ਼ਿਲਮ ਦੀ ਟਿਕਟ ਦਾ ਮੁੱਲ ਵੀ 25 ਰੁਪਏ ਹੈ। ਮਰਾਠਾ ਮੰਦਿਰ ‘ਚ ਇਹ ਫ਼ਿਲਮ 1274 ਹਫਤਿਆਂ ਤੱਕ ਲਗੀ ਰਹੀ ਹੈ। ਬਸ ਕੋਰੋਨਾ ਕਾਲ ਕਾਰਨ ਇਸ ਦੇ ਸਫ਼ਰ ‘ਚ ਥੋੜੀ ਜਹੀ ਰੁਕਾਵਟ ਆ ਗਈ ਸੀ। ਪਰ ਅੱਗੇ ਇਸ ਸਿਲਸਿਲੇ ਨੂੰ ਜਾਰੀ ਰਖਿਆ ਜਾਏਗਾ। ਫ਼ਿਲਮ ਨੂੰ ਯਸ਼ ਚੋਪੜਾ ਦੇ ਸਾਹਿਬਜ਼ਾਦੇ ਆਦਿਤਿਆ ਚੋਪੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਸ਼ਾਹਰੁਖ ਤੇ ਕਾਜੋਲ ਦੇ ਕਰੀਅਰ ਨੂੰ ਇਸ ਫ਼ਿਲਮ ਨੇ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ। ਦੋਵਾਂ ਨੂੰ ਅੱਜ ਵੀ ਫ਼ਿਲਮ ਦੇ ਕਿਰਦਾਰ ਰਾਜ ਤੇ ਸਿਮਰਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Related posts

Priyanka Lashes Out : ਨਿਕ ਜੋਨਸ ਦੀ ਬੀਵੀ ਲਿਖੇ ਜਾਣ ’ਤੇ ਭੜਕੀ ਪ੍ਰਿਅੰਕਾ ਚੋਪੜਾ, ਪੁੱਛਿਆ – ਇਹ ਔਰਤਾਂ ਦੇ ਨਾਲ ਹੀ ਕਿਉਂ ਹੁੰਦਾ ਹੈ?

On Punjab

ਕਰਨ ਜੌਹਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰ ਕੀਤਾ ਵੱਡਾ ਐਲਾਨ, ਕੀ ਇਹ ਸਰਕਾਰ ਨੂੰ ਖੁਸ਼ ਕਰਨ ਦੀ ਤਿਆਰੀ?

On Punjab

ਦੂਸਰੀ ਵਾਰ ਮਾਂ ਬਣੀ ਨੇਹਾ ਧੂਪੀਆ : ਬੇਟੇ ਨੂੰ ਦਿੱਤਾ ਜਨਮ, ਪਤੀ ਅੰਗਦ ਬੇਦੀ ਨੇ ਗੁੱਡ ਨਿਊਜ਼ ਸ਼ੇਅਰ ਕਰਕੇ ਦੱਸਿਆ, ‘ਨੇਹਾ ਤੇ ਬੱਚਾ ਦੋਵੇਂ ਤੰਦਰੁਸਤ’

On Punjab