ਦੁਨੀਆ ਦੇ ਸਭ ਤੋਂ ਉਮਰਦਰਾਜ ਕੁੱਤੇ ਪੁਰਤਗਾਲ ਵਿਚ ਜੰਮੇ-ਪਲੇ ‘ਬੌਬੀ’ ਦੀ 31 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਰਾਫੇਈਰੋ ਅਲੈਂਟੇਜਾਨੋ ਦੀ ਨਸਲ ਵਾਲੇ ਕੁੱਤੇ ਨੇ ਮੱਧ ਪੁਰਤਗਾਲ ਦੇ ਪਿੰਡ ਵਿਚ ਜ਼ਿੰਦਗੀ ਬਿਤਾਈ। ‘ਬੌਬੀ’ ਨੂੰ ਲੰਘੇ ਫਰਵਰੀ ਮਹੀਨੇ ਦੌਰਾਨ ਗਿਨੀਜ਼ ਰਿਕਾਰਡ ਨੇ ਦੁਨੀਆਂ ਦਾ ਸਭ ਤੋਂ ਉਮਰਦਰਾਜ ਕੁੱਤਾ ਐਲਾਨਿਆ ਸੀ। ‘ਬੌਬੀ’ ਨੇ 31 ਸਾਲ 165 ਦਿਨ ਜ਼ਿੰਦਾ ਰਹਿ ਕੇ 1939 ਵਿਚ ਆਸਟ੍ਰੇਲੀਅਨ ਕੁੱਤੇ ਵੱਲੋਂ ਜਿਊਣ ਦੇ ਬਣਾਏ ਰਿਕਾਰਡ ਨੂੰ ਤੋੜ ਦਿੱਤਾ। ਆਸਟ੍ਰੇਲੀਅਨ ਕੁੱਤੇ ਦੀ ਜਦੋਂ ਮੌਤ ਹੋਈ, ਉਦੋਂ ਉਹਦੀ ਉਮਰ 29 ਸਾਲ ਪੰਜ ਮਹੀਨੇ ਸੀ।
ਇੰਟਰਨੈੱਟ ਮੀਡੀਆ ’ਤੇ ‘ਬੌਬੀ’ ਦੀ ਮੌਤ ਦੀ ਖ਼ਬਰ ਦੱਸਣ ਵਾਲੇ ਪਸ਼ੂਆਂ ਦੇ ਡਾਕਟਰ ਕੈਰਨ ੇਬਕਰ ਨੇ ਕਿਹਾ ਕਿ ਆਮ ਕੁੱਤਿਆਂ ਤੋਂ ਵੱਧ ਜਿਉਂਦੇ ਰਹਿਣ ਦੇ ਬਾਵਜੂਦ ਉਸ ਨੂੰ ਪਿਆਰ ਕਰਨ ਵਾਲਿਆਂ ਇਹ ਸਮਾਂ ਨਾ-ਕਾਫ਼ੀ ਹੈ। ਇਸ ਨਸਲ ਵਾਲੇ ਕੁੱਤਿਆਂ ਦੀ ਜ਼ਿੰਦਗੀ ਆਮ ਕਰ ਕੇ 12 ਤੋਂ 14 ਵਰ੍ਹੇ ਹੁੰਦੀ ਹੈ। ਕੁੱਤੇ ਦਾ ਪਾਲਣ ਪੋਸ਼ਣ ਕਰਨ ਵਾਲੇ ਲਿਓਨੇਲ ਕੋਸਟਾ ਨੇ ਇਸ ਪਾਲਤੂ ਦੀ ਲੰਮੀ ਉਮਰ ਦਾ ਰਾਜ਼ ਸ਼ਾਂਤ ਪੇਂਡੂ ਇਲਾਕਾ, ਕਦੇ ਜ਼ੰਜੀਰਾ ਵਿਚ ਨਾ ਬੰਨਣ ਤੇ ਇਨਸਾਨੀ ਖਾਣਾ ਉਸ ਨੂੁੰ ਖਾਣ ਲਈ ਦੇਣਾ ਦੱਸਿਆ ਹੈ। ਦਰਅਸਲ, ਬੌਬੀ ਦੇ ਜਨਮ ਸਮੇਂ ਕੋਸਟਾ ਦੇ ਪਰਿਵਾਰ ਕੋਲ ਕਈ ਜਾਨਵਰ ਸਨ ਤੇ ਪੈਸੇ ਘੱਟ ਸਨ। ਇਸ ਕਾਰਨ ਉਸ ਦੇ ਪਿਤਾ ਕਤੂਰਿਆਂ ਨੂੁੰ ਜ਼ਿੰਦਾ ਰੱਖਣ ਦੀ ਬਜਾਏ ਜਿਉਂਦੇ ਦਫ਼ਨ ਕਰ ਦਿੰਦੇ ਸਨ ਜਦਕਿ ਬੌਬੀ ਲੱਕੜਾਂ ਦੇ ਓਹਲੇ ਲੁੱਕ ਗਿਆ ਸੀ। ਕੁਝ ਦਿਨ ਕੋਸਟਾ ਪਰਿਵਾਰ ਨੇ ਇਹ ਕਤੂਰਾ ਲੱਭ ਲਿਆ ਤੇ ਉਸ ਦੀਆਂ ਅੱਖਾਂ ਖੁੱਲ੍ਹਣ ਤੱਕ ਗੁਪਤ ਤਰੀਕੇ ਨਾਲ ਰੱਖਿਆ ਸੀ।
ਪੰਜ ਸ਼੍ਰੇਣੀਆਂ ‘ਚ ਵੰਡੀਆਂ ਸ਼੍ਰੇਣੀ ਦੀਆਂ ਕਿਸਮਾਂ
ਗਾਹਕਾਂ ਦੀ ਗਿਣਤੀ ਅਧਿਕਤਮ ਮੁਆਵਜ਼ਾ ਪ੍ਰਤੀ ਮੁਹਿੰਮ (ਰੁਪਏ ‘ਚ) ਸ਼੍ਰੇਣੀ A 1 ਮਿਲੀਅਨ ਸਬਸਕ੍ਰਾਈਬਰ 800,000 ਸ਼੍ਰੇਣੀ B 50,00,00 ਤੋਂ 1 ਮਿਲੀਅਨ ਸਬਸਕ੍ਰਾਈਬਰ 5,00,000 ਸ਼੍ਰੇਣੀ C 10,00,00 ਤੋਂ 50,00, 000 ਸਬਸਕ੍ਰਾਈਬਰ D000, 300,000 ਸ਼੍ਰੇਣੀ 10,00,00 ਤਕ ਸਬਸਕ੍ਰਾਈਬਰ 3 00,000 ਸ਼੍ਰੇਣੀ E 10,000 ਤੋਂ 50,000 ਸਬਸਕ੍ਰਾਈਬਰ 3 00,000