PreetNama
ਫਿਲਮ-ਸੰਸਾਰ/Filmy

Deepika Padukone ਨੇ ਲਗਾਇਆ ਸੀ ਅਮਿਤਾਭ ਬੱਚਨ ’ਤੇ ਚੋਰੀ ਕਰਨ ਦਾ ਦੋਸ਼, ਐਕਟਰ ਨੇ ਦਿੱਤਾ ਇਹ ਜਵਾਬ!

ਬਾਲੀਵੁੱਡ ਅਦਾਕਾਰਾ Deepika Padukone ਉਨ੍ਹਾਂ Bollywood actresses ’ਚੋਂ ਇਕ ਹੈ ਜੋ ਕਿਸੇ ਵੀ ਮੌਕੇ ’ਤੇ ਮਸਤੀ ਕਰਨਾ ਨਹੀਂ ਛੱਡਦੀਆਂ ਹਨ। ਫਿਰ ਚਾਹੇ ਉਹ ਪਤੀ ਹੋਵੇ, ਪੈਪਰਾਜ਼ੀ ਹੋਵੇ ਜਾਂ ਕੋਈ ਸੀਨੀਅਰ ਐਕਟਰ। ਦੀਪਿਕਾ ਕੀਤੇ ਵੀ ਕਿਸੇ ਦੇ ਵੀ ਨਾਲ ਮਸਤੀ ਕਰਨਾ ਸ਼ੁਰੂ ਕਰ ਦਿੰਦੀ ਹੈ। ਹਾਲ ਹੀ ’ਚ ਅਦਾਕਾਰਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਬਾਲੀਵੁੱਡ ਦੇ ਅਜਿਹੇ ਐਕਟਰ ਦੀ ਖਿਚਾਈ ਕਰਦੀ ਦਿਖਾਈ ਦੇ ਰਹੀ ਹੈ ਜਿਨ੍ਹਾਂ ਦੇ ਸਾਹਮਣੇ ਖੜ੍ਹੇ ਹੋਣ ਤੋਂ ਵੀ ਲੋਕ ਡਰਨ ਲਗਦੇ ਹਨ।

ਦੀਪਿਕਾ ਦਾ ਇਕ Throwback Video Social Media ’ਤੇ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ’ਤੇ ਇਕ ਗੰਭੀਰ ਦੋਸ਼ ਲਗਾਉਂਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਉਹ ਅਜਿਹਾ seriously ਨਹੀਂ ਕਰ ਰਹੀ ਹੈ।

ਵੀਡੀਓ ’ਚ ਅਮਿਤਾਭ ਬੱਚਨ ਵੀ ਦੀਪਿਕਾ ਦੇ ਦੋਸ਼ ਦਾ ਜਵਾਬ ਕਾਫੀ ਮਜੇਦਾਰ ਤਰੀਕੇ ਨਾਲ ਦਿੰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਅਮਿਤਾਭ ਤੇ ਦੀਪਿਕਾ ਇਕ ਪ੍ਰੈੱਸ ਕਾਨਫਰੰਸ ’ਚ ਬੈਠੇ ਹੋਏ ਹਨ। ਉਦੋਂ ਅਦਾਕਾਰਾ ਅਮਿਤਾਭ ਵੱਲ ਇਸ਼ਾਰਾ ਕਰਦੇ ਹੋਏ ਤਪਾਕ ਨਾਲ ਕਹਿੰਦੀ ਹੈ, ‘ਇਹ ਮੇਰਾ ਖਾਣਾ ਚੋਰੀ ਕਰਦੇ ਹਨ।’ ਪਹਿਲੀ ਵਾਰ ’ਚ ਅਮਿਤਾਭ, ਦੀਪਿਕਾ ਦੀ ਗੱਲ ਠੀਕ ਨਾਲ ਨਹੀਂ ਸਮਝ ਪਾਉਂਦੇ ਤੇ ਪੁੱਛਦੇ ਹਨ ‘ਕੀ ਮੈਂ..?’ ਇਸ ਤੋਂ ਬਾਅਦ ਦੀਪਿਕਾ ਆਪਣੀ ਗੱਲ ਫਿਰ ਤੋਂ ਦੋਹਰਾਉਂਦੀ ਹੈ ਤੇ ਕਹਿੰਦੀ ਹੈ, ‘ਇਹ ਮੇਰਾ ਖਾਣਾ ਚੋਰੀ ਕਰਦੇ ਹਨ।’

ਦੀਪਿਕਾ ਦੀ ਗੱਲ ਸੁਣ ਕੇ ਉੱਥੇ ਸਾਰੇ ਹੱਸਣ ਲੱਗਦੇ ਹਨ। ਅਦਾਕਾਰਾ ਦੇ ਇਸ ਦੋਸ਼ ’ਤੇ ‘ਬਿੱਗ ਬੀ’ ਜਵਾਬ ਦਿੰਦੇ ਹਨ ‘ਤਾਂ ਇਸ ’ਚ ਕੀ ਖਰਾਬੀ ਹੈ? ਅਸੀਂ ਸਾਧਾਰਣ ਜਿਹੇ ਲੋਕ ਹਾਂ ਦਿਨ ’ਚ ਤਿੰਨ ਵਾਰ ਖਾਣਾ ਖਾਂਦੇ ਹਨ, ਪਰ ਇਹ ਹਰ ਤਿੰਨ ਮਿੰਟ ’ਚ ਖਾਣਾ ਖਾਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਖਾਣਾ ਜਾਂਦਾ ਕਿੱਥੇ ਹਨ? ਕਿਉਂਕਿ ਇਹ ਹੈ ਬਿਲਕੁੱਲ ਦੁਬਲੀ ਪਤਲੀ।’ ਬਿੱਗ ਬੀ ਦੀ ਗੱਲ ਸੁਣ ਕੇ ਖੁਦ ਦੀਪਿਕਾ ਵੀ ਹੱਸਣ ਲੱਗਦੀ ਹੈ।

ਦੱਸਣਯੋਗ ਹੈ ਕਿ ਦੀਪਿਕਾ ਤੇ ਅਮਿਤਾਭ ਦਾ ਇਹ Throwback video ਉਨ੍ਹਾਂ ਦੀ ਫਿਲਮ ‘ਪੀਕੂ’ ਦੇ ਪ੍ਰਮੋਸ਼ਨ ਦੈਰਾਨ ਦਾ ਹੈ ਜਿਸ ’ਚ ਦੋਵੇਂ ਇਕੱਠੇ ਨਜ਼ਰ ਆਏ ਸਨ।

Related posts

ਰਿਤੇਸ਼-ਜੇਨੇਲਿਆ ਦੇ ਬੇਟੇ ਦਾ ਬਰਥਡੇ ਸੈਲੀਬ੍ਰੇਸ਼ਨ,ਐਸ਼ਵਰਿਆ ਨਾਲ ਪਹੁੰਚੀ ਆਰਾਧਿਆ

On Punjab

ਇਹ ਹਨ ਬਾਲੀਵੁਡ ਦੀਆਂ ਐਵਰਗ੍ਰੀਨ ਬਿਊਟੀਜ਼, ਪਾਰ ਕੀਤੇ 50 ਸਾਲ

On Punjab

Priyanka Lashes Out : ਨਿਕ ਜੋਨਸ ਦੀ ਬੀਵੀ ਲਿਖੇ ਜਾਣ ’ਤੇ ਭੜਕੀ ਪ੍ਰਿਅੰਕਾ ਚੋਪੜਾ, ਪੁੱਛਿਆ – ਇਹ ਔਰਤਾਂ ਦੇ ਨਾਲ ਹੀ ਕਿਉਂ ਹੁੰਦਾ ਹੈ?

On Punjab