ਦਿੱਲੀ ‘ਚ ਕੋਰੋਨਾ ਨਾਲ ਗੰਭੀਰ ਹੋਏ ਹਾਲਾਤ ਹੁਣ ਠੀਕ ਹੋ ਰਹੇ ਹਨ। ਅਜਿਹੇ ‘ਚ ਲੋਕਾਂ ਦੇ ਦਿਲ ‘ਚ ਸਵਾਲ ਘੁੰਮ ਰਿਹਾ ਹੈ ਕਿ ਲਾਕਡਾਊਨ ਵਧੇਗਾ ਜਾਂ ਨਹੀਂ। ਇਸ ਗੱਲ ਨੂੰ ਸਮਝਣ ਲਈ ਅਸੀਂ ਸਭ ਤੋਂ ਪਹਿਲਾਂ ਦਿੱਲੀ ਦੇ ਹਾਲਾਤ ਕੀ ਹਨ ਇਸ ਨੂੰ ਸਮਝਣਾ ਚਾਹੀਦਾ। ਦਿੱਲੀ ‘ਚ ਅਪ੍ਰੈਲ ਮਹੀਨੇ ‘ਚ ਇਨਫੈਕਸ਼ਨ ਕਾਫੀ ਜ਼ਿਆਦਾ ਸੀ ਉਸ ਸਮੇਂ ਆਕਸੀਜਨ ਦੀ ਮਹਾਮਾਰੀ ਨੂੰ ਲੈ ਕੇ ਹਾਲਾਤ ਇਸ ਕਦਰ ਖ਼ਰਾਬ ਹੋ ਗਏ ਸਨ ਕਿ ਲੋਕ ਜ਼ਰੂਰੀ ਦਵਾਈਆਂ ਤੇ ਇਲਾਜ ਲਈ ਦਰ-ਦਰ ਭਟਕਣ ਲਈ ਮਜ਼ਬੂਰ ਹੋ ਗਏ ਸਨ। ਹਾਲਾਂਕਿ ਹੁਣ ਇਹ ਹਾਲਾਤ ਨਹੀਂ ਹਨ। ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੇ ਮਿਲ ਕੇ ਦਿੱਲੀ ‘ਚ ਹਾਲਾਤ ਨੂੰ ਕਾਬੂ ਕੀਤਾ ਤੇ ਹੁਣ ਹਸਪਤਾਲਾਂ ‘ਚ ਬੈੱਡ ਦੀ ਸਮੱਸਿਆ ਘੱਟ ਹੋ ਗਈ ਪਰ ਆਈਸੀਯੂ ਬੈੱਡ ਦੀ ਘਾਟ ਅਜੇ ਵੀ ਬਰਕਰਾਰ ਹੈ। ਇਨ੍ਹਾਂ ਸਾਰਿਆਂ ਵਿਚਕਾਰ ਸਰਕਾਰ ਇਹ ਫ਼ੈਸਲਾ ਜਲਦ ਹੀ ਲੈ ਸਕਦੀ ਹੈ ਕਿ ਦਿੱਲੀ ‘ਚ ਲਾਕਡਾਊਨ ਅੱਗੇ ਵਧਣਾ ਹੈ ਜਾਂ ਨਹੀਂ।
ਆਓ ਜਾਣਦੇ ਹਾਂ ਦਿੱਲੀ ‘ਚ ਸਭ ਤੋਂ ਪਹਿਲਾਂ ਕੀ ਹੈ ਇਨਫੈਕਸ਼ਨ ਦਰ
ਦੇਸ਼ ਦੀ ਰਾਜਧਾਨੀ ‘ਚ ਦਿੱਲੀ ‘ਚ ਕੋਰੋਨਾ ਦੇ ਮਾਮਲੇ ‘ਚ ਲਗਾਤਾਰ ਕਮੀ ਤਾਂ ਦੇਖੀ ਜਾ ਰਹੀ ਹੈ ਪਰ ਇਨਫੈਕਸ਼ਨ ਦਰ ਅਜੇ ਵੀ 10 ਫੀਸਦੀ ਤੋਂ ਉਪਰ ਹੈ ਜਿਸ ਨੂੰ ਆਮ ਤੌਰ ‘ਤੇ ਖ਼ਤਰਨਾਕ ਕਿਹਾ ਜਾ ਸਕਦਾ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ ‘ਚ ਕਮੀ ਦੇਖੀ ਜਾ ਰਹੀ ਹੈ। ਹਸਪਤਾਲ ਤੇ ਹੋਮ ਆਈਸੋਲੇਸ਼ਨ ‘ਚ ਮਰੀਜ਼ ਲਗਾਤਾਰ ਘੱਟ ਹੋ ਰਹੇ ਹਨ। ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ‘ਚ ਇਨਫੈਕਸ਼ਨ ਦਰ 12.40 ਫੀਸਦੀ ‘ਤੇ ਆ ਗਈ ਹੈ।
ਬਾਜ਼ਾਰ ਦਾ ਕੀ ਹੈ ਮੂਡ
ਬਾਜ਼ਾਰ ਦੇ ਮੂਡ ਦੀ ਗੱਲ ਕੀਤੀ ਜਾਵੇ ਤਾਂ ਇਹ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਵਪਾਰੀ ਇਹ ਖ਼ੁਦ ਚਾਹੁੰਦੇ ਹਨ ਕਿ ਦਿੱਲੀ ‘ਚ ਫਿਲਹਾਲ ਇਕ ਹਫ਼ਤੇ ਦਾ ਲਾਕਡਾਊਨ ਹੋਰ ਵਧਾਇਆ ਜਾਵੇ ਤਾਂ ਜੋ ਕੋਰੋਨਾ ਦੇ ਨਵੇਂ ਇਨਫੈਕਸ਼ਨ ‘ਤੇ ਪੂਰੀ ਤਰ੍ਹਾਂ ਲਗਾਮ ਲੱਗ ਸਕੇ। ਲਾਕਡਾਊਨ ਕਾਰਨ ਬਾਜ਼ਾਰ ਦੀਆਂ ਗਤੀਵਿਧੀਆਂ ਤਾਂ ਪੂਰੀ ਤਰ੍ਹਾਂ ਨਾਲ ਠੱਪ ਹੈ ਪਰ ਇਹ ਗੱਲ ਸੀਐੱਮ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪਹਿਲੇ ਜਾਨ ਹੈ ਫਿਰ ਜਹਾਨ ਹੈ।