PreetNama
ਰਾਜਨੀਤੀ/Politics

Delhi Unlock News : ਦਿੱਲੀ ‘ਚ ਸੋਮਵਾਰ ਤੋਂ ਖੁੱਲ੍ਹਣਗੇ ਰੈਸਟੋਰੈਂਟ ਤੇ ਮਾਲ, ਵੀਕਲੀ ਮਾਰਕੀਟ ਖੁੱਲ੍ਹਣ ਦੀ ਵੀ ਮਿਲੀ ਇਜਾਜ਼ਤ

ਰਾਜਧਾਨੀ ਦਿੱਲੀ ‘ਚ ਸੋਮਵਾਰ ਤੋਂ ਸਾਰੇ ਬਾਜ਼ਾਰਾਂ ਦੀਆਂ ਸਾਰੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਨਾਲ ਹੀ ਰੈਸਟੋਰੈਂਟ ਵੀ 50 ਫੀਸਦੀ ਸਮਰਥਾ ਨਾਲ ਖੋਲ੍ਹੇ ਜਾਣਗੇ। ਰਾਜਧਾਨੀ ਦੇ ਮਾਲ ਵੀ ਕੱਲ੍ਹ ਤੋਂ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੀ ਜਾਣਕਾਰੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ ਹਰ ਜ਼ੋਨ ‘ਚ ਇਕ ਹਫ਼ਤਾਵਾਰੀ ਬਾਜ਼ਾਰ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ ਕੋਰੋਨਾ ਇਨਫੈਕਸ਼ਨ ਨੂੰ ਧਿਆਨ ‘ਚ ਰੱਖਦਿਆਂ ਅਜੇ ਸਕੂਲ ਤੇ ਵਿਦਿਅਕ ਸੰਸਥਾਵਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਟਾਈਮਿੰਗ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਰਹੇਗੀ। ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਸੀਟਿੰਗ ਕੈਪੇਸਿਟੀ ਦੇ 50 ਫੀਸਦੀ ਗਾਹਕਾਂ ਦੇ ਨਾਲ। ਇਕ ਜ਼ੋਨ ‘ਚ ਇਕ ਦਿਨ ‘ਚ ਵੀਕਲੀ ਮਾਰਕੀਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਬਲਿਕ ਪਲੇਸ ‘ਤੇ ਵਿਆਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਘਰ ‘ਤੇ ਜਾਂ ਕੋਰਟ ‘ਚ 20 ਲੋਕਾਂ ਦੀ ਮੌਜੂਦਗੀ ‘ਚ ਹੀ ਵਿਆਹ ਕੀਤਾ ਜਾ ਸਕੇਗਾ। ਅੰਤਿਮ ਸੰਸਕਾਰ ‘ਚ ਵੀ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਧਾਰਮਿਕ ਸਥਾਨ ਵੀ ਖੁੱਲ੍ਹ ਸਕਦੇ ਹਨ ਪਰ ਕਿਸੇ ਵੀ ਸ਼ਰਧਾਲੂ ਨੂੰ ਉੱਥੇ ਆਉਣ ਦੀ ਇਜਾਜ਼ਤ ਨਹੀਂ ਹੋਣਗੀ। ਮੈਟਰੋ ਤੇ ਬੱਸਾਂ ‘ਚ 50 ਫੀਸਦੀ ਸੈਟਿੰਗ ਕੈਪੇਸਿਟੀ ਨਾਲ ਚੱਲਦੀਆਂ ਰਹਿਣਗੀਆਂ।

Related posts

ਆਕਲੈਂਡ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਭਾਰਤੀ ਕੌਂਸਲਖ਼ਾਨਾ: ਮੁਰਮੂ

On Punjab

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਸਾਰੇ ਮਹਿਕਿਆਂ ਦੇ ਪੁਨਰਗਠਨ ਦੀ ਤਿਆਰੀ, ਕਈ ਅਹੁਦੇ ਹੋਣਗੇ ਖਤਮ

On Punjab

ਸਿੱਧੂ ਨੂੰ ਦਿੱਲੀ ‘ਚ ਮਿਲ ਸਕਦੀ ਵੱਡੀ ਜ਼ਿੰਮੇਵਾਰੀ

On Punjab