PreetNama
ਸਮਾਜ/Social

Delhi Violence: ਹਿੰਸਾ ਭੜਕਾਉਣ ਪਿੱਛੇ ISI ਦਾ ਹੱਥ, ਤਬਾਹੀ ਦੀ ਸਾਜ਼ਿਸ਼ ਕਰ ਰਿਹੈ ਪਾਕਿਸਤਾਨ !

Delhi violence: ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਖੁਫੀਆ ਏਜੰਸੀਆਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ । ਜਿਸ ਵਿੱਚ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਹਿੰਸਾ ਪਿੱਛੇ ISI ਦਾ ਹੱਥ ਹੋਣ ਦਾ ਸ਼ੱਕ ਹੈ । ਸੂਤਰਾਂ ਅਨੁਸਾਰ ਦਿੱਲੀ ਹਿੰਸਾ ਦੇ ਜਾਅਲੀ ਵੀਡੀਓ ਸੋਸ਼ਲ ਮੀਡੀਆ’ ਤੇ ਅਪਲੋਡ ਕੀਤੇ ਗਏ ਹਨ । ਦਰਅਸਲ, ਪਾਕਿਸਤਾਨ ਤੋਂ ਬਹੁਤ ਸਾਰੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਚੱਲ ਰਹੇ ਹਨ. ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਭਾਰਤ ਵਿੱਚ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ CAA ਨੂੰ ਲੈ ਕੇ ਉੱਤਰ-ਪੂਰਬੀ ਦਿੱਲੀ ਵਿੱਚ ਫੈਲੀ ਹਿੰਸਾ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ । ਸੋਮਵਾਰ ਤੋਂ ਸ਼ੁਰੂ ਹੋਇਆ ਪ੍ਰਦਸ਼ਨਕਾਰੀਆਂ ਦਾ ਤਾਂਡਵ ਮੰਗਲਵਾਰ ਨੂੰ ਵੀ ਜਾਰੀ ਰਿਹਾ । ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਹਿੰਸਾ ਦੇ ਖੇਤਰਾਂ ਦਾ ਜਾਇਜ਼ਾ ਲੈਣ ਲਈ ਡੀਸੀਪੀ ਨਾਰਥ ਈਸਟ ਦੇ ਦਫਤਰ ਪਹੁੰਚੇ ।

ਜ਼ਿਕਰਯੋਗ ਹੈ ਕੀ CAA ਨੂੰ ਲੈ ਕੇ ਦਿੱਲੀ ਦੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ । ਇਸ ਹਿੰਸਾ ‘ਤੇ ਜਲਦ ਤੋਂ ਜਲਦ ਕਾਬੂ ਪਾਉਣ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਦੇਰ ਰਾਤ ਸਿਲਮਪੁਰ ਪਹੁੰਚੇ । ਜਿੱਥੇ ਡੋਭਾਲ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ।

ਸੀਲਮਪੁਰ ਸਥਿਤ ਉੱਤਰ-ਪੂਰਬੀ ਪੁਲਿਸ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਤਕਰੀਬਨ ਇੱਕ ਘੰਟੇ ਲਈ ਪੁਲਿਸ ਕਮਿਸ਼ਨਰ ਸਣੇ ਹੋਰ ਉੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਅਜੀਤ ਡੋਭਾਲ ਸੀਲਮਪੁਰ ਤੋਂ ਰਵਾਨਾ ਹੋਏ । ਉਹ ਭਜਨਪੁਰਾ, ਯਮੁਨਾ ਵਿਹਾਰ ਅਤੇ ਮੌਜਪੁਰ ਸਮੇਤ ਕਈ ਇਲਾਕਿਆਂ ਵਿੱਚ ਵੀ ਗਏ ।

Related posts

ਸ਼ਾਹਜਹਾਂਪੁਰ ਦੀ ‘ਲਾਟ ਸਾਹਿਬ’ ਹੋਲੀ ਲਈ ਸਖ਼ਤ ਸੁਰੱਖਿਆ ਪ੍ਰਬੰਧ

On Punjab

WHO ਨੇ ਬੁਲਾਈ ਐਮਰਜੈਂਸੀ ਬੈਠਕ, ਵਿਸ਼ਵ ਭਰ ‘ਚ ਕੋਰੋਨਾ ਦੀ ਸਥਿਤੀ ਬਾਰੇ ਹੋਵੇਗੀ ਚਰਚਾ…

On Punjab

ਪ੍ਰਦੂਸ਼ਣ ਕਾਬੂ ਕਰਨ ਲਈ ਵਿਸ਼ੇਸ਼ ‘ਬੰਦੂਕਾਂ’ ਦਾ ਇਸਤੇਮਾਲ, ਆਖਿਰ ਕੀ ਹੈ ਖਾਸ

On Punjab