Delta Plus Variant : ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਕਹਿਰ ਤੋਂ ਬਾਅਦ ਹੁਣ ਕੋਵਿਡ ਦੇ ਡੈਲਟਾ ਪਲੱਸ ਵੇਰੀਐਂਟ ਨੇ ਦਸਤਕ ਦਿੱਤੀ ਹੈ। ਤੇਜ਼ੀ ਨਾਲ ਫੈਲਣ ਵਾਲਾ ਡੈਲਟਾ ਵੇਰੀਐਂਟ ਹੁਣ ਡੈਲਟਾ ਪਲੱਸ ‘ਚ ਤਬਦੀਲ ਹੋ ਗਿਆ ਹੈ। ਮਹਾਰਾਸ਼ਟਰ ‘ਚ ਕੁੱਲ 21 ਮਾਮਲੇ ਸਾਹਮਣੇ ਆਏ ਹਨ ਜਿਸ ਵਿਚ 2 ਮੁੰਬਈ ਦੇ ਵੀ ਸ਼ਾਮਲ ਹਨ। ਇਨ੍ਹਾਂ 21 ਮਾਮਲਿਆਂ ‘ਚ ਸਭ ਤੋਂ ਜ਼ਿਆਦਾ 9 ਕੇਸ ਰਤਨਾਗਿਰੀ ‘ਚ ਮਿਲੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ 15 ਤੋਂ 20 ਮਾਮਲੇ ਤਾਮਿਲਨਾਡੂ, ਮਹਾਰਾਸ਼ਟਰ, ਪੰਜਾਬ ਤੇ ਮੱਧ ਪ੍ਰਦੇਸ਼ ਤੋਂ ਮਿਲੇ ਹਨ।
ਕੀ ਹੈ ਕੋਰੋਨਾ ਡੈਲਟਾ ਪਲੱਸ ਵੇਰੀਐਂਟ
ਡੈਲਟਾ ਵੇਰੀਐਂਟ ਯਾਨੀ B.1.617.2 ਜੋ ਸਭ ਤੋਂ ਪਹਿਲਾਂ ਭਾਰਤ ‘ਚ ਮਿਲਿਆ, ਫਿਰ ਹੌਲੀ-ਹੌਲੀ ਦੂਸਰੇ ਦੇਸ਼ਾਂ ਵਿਚ ਵੀ ਪਾਇਆ ਗਿਆ। ਇਸ ਦੇ ਰੂਪਾਂ ‘ਚ ਬਦਲਾਵਾਂ ਕਾਰਨ ਡੈਲਟਾ ਪਲੱਸ ਵੇਰੀਐਂਟ ਬਣਿਆ ਹੈ। ਇਹ ਸਭ ਤੋਂ ਪਹਿਲਾਂ ਯੂਰਪ ‘ਚ ਮਿਲਿਆ ਸੀ। ਸਪਾਈਕ ਪ੍ਰੋਟੀਨ ਕੋਰੋਨਾ ਵਾਇਰਸ ਦਾ ਅਹਿਮ ਹਿੱਸਾ ਹੈ। ਇਸ ਦੀ ਮਦਦ ਨਾਲ ਹੀ ਵਾਇਰਸ ਮਨੁੱਖੀ ਸਰੀਰ ਅੰਦਰ ਇਨਫੈਕਸ਼ਨ ਫੈਲਾਉਂਦਾ ਹੈ।
ਸੁਪਰ ਸਪ੍ਰੈਡਰ ਹੈ ਡੈਲਟਾ ਪਲੱਸ ਵੇਰੀਐਂਟ
ਹੁਣ ਤਕ ਜਿੰਨੇ ਵੀ ਵੇਰੀਐਂਟ ਆਏ ਹਨ, ਡੈਲਟਾ ਉਨ੍ਹਾਂ ਵਿਚੋਂ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਂਕਿ, ਅਲਫਾ ਵੇਰੀਐਂਟ ਵੀ ਕਾਫੀ ਇਨਫੈਕਟਿਡ ਹੈ ਪਰ ਡੈਲਟਾ ਇਸ ਤੋਂ 60 ਫ਼ੀਸਦ ਜ਼ਿਆਦਾ ਇਨਫੈਕਟਿਡ ਕਰਦਾ ਹੈ। ਡੈਲਟਾ ਨਾਲ ਮਿਲਦੇ ਜੁਲਦੇ ਕੱਪਾ ਵੇਰੀਐਂਟ ਵੀ ਵੈਕਸੀਨ ਨੂੰ ਧੋਖਾ ਦੇਣ ਵਿਚ ਕਾਮਯਾਬ ਦੇਖਿਆ ਗਿਆ ਹੈ, ਪਰ ਫਿਰ ਵੀ ਇਹ ਬਹੁਤ ਜ਼ਿਆਦਾ ਨਹੀਂ ਫੈਲਿਆ, ਜਦਕਿ ਡੈਲਟਾ ਵੇਰੀਐਂਟ ਸੁਪਰ-ਸਪ੍ਰੈਡਰ ਸਾਬਿਤ ਹੋ ਰਿਹਾ ਹੈ।
ਡੈਲਟਾ ਪਲੱਸ ਵੇਰੀਐਂਟ ਦੇ ਲੱਛਣ
-
- ਕੋਰੋਨਾ ਵਾਇਰਸ ਦੇ ਰੂਪ ਬਦਲਣ ਤੋਂ ਬਾਅਦ ਲੱਛਣਾਂ ‘ਚ ਵੀ ਕੁਝ ਬਦਲਾਅ ਦੇਖੇ ਗਏ ਹਨ। ਇਸ ਲਈ ਇਨ੍ਹਾਂ ਦੇ ਬਾਰੇ ਜਾਣਨਾ ਜ਼ਰੂਰੀ ਹੈ।
-
- ਡੈਲਟਾ ਪਲੱਸ ਵੇਰੀਐਂਟ ਦੇ ਆਮ ਲੱਛਣਾਂ ‘ਚ ਸੁੱਕੀ ਖੰਘ, ਬੁਖਾਰ ਤੇ ਥਕਾਣ ਸ਼ਾਮਲ ਹਨ।
-
- ਇਸ ਦੇ ਗੰਭੀਲ ਲੱਛਣਾਂ ਦੀ ਗੱਲ ਕਰੀਏ ਤਾਂ ਇਸ ਵਿਚ ਛਾਤੀ ‘ਚ ਦਰਦ, ਸਾਹ ਫੁੱਲਣਾ ਜਾਂ ਸਾਹ ਲੈਣ ‘ਚ ਤਕਲੀਫ ਤੇ ਗੱਲ ਕਰਨ ਵਿਚ ਤਕਲੀਫ਼ ਹੋ ਸਕਦੀ ਹੈ।
- ਇਸ ਤੋਂ ਇਲਾਵਾ WHO ਦੇ ਸਿਹਤ ਅਧਿਕਾਰੀਆਂ ਨੇ ਕੁਝ ਆਮ ਲੱਛਣ ਦੱਸਦੇ ਹਨ ਜਿਨ੍ਹਾਂ ਵਿਚ ਚਮੜੀ ‘ਤੇ ਚਕੱਤੇ, ਪੈਰਾਂ ਦੀਆਂ ਉਂਗਲਾਂ ਦੇ ਰੰਗ ‘ਚ ਬਦਲਾਅ ਹੋਣਾ, ਗਲ਼ੇ ‘ਚ ਖਰਾਸ਼, ਸਵਾਦ ਤੇ ਗੰਧ ਨਾ ਆਉਣਾ, ਦਸਤ ਤੇ ਸਿਰਦਰਦ ਸ਼ਾਮਲ ਹੈ।