PreetNama
ਖਾਸ-ਖਬਰਾਂ/Important News

Delta Variant Outbreak: ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਚ 2 ਹਫ਼ਤਿਆਂ ਲਈ ਲੱਗੀਆਂ ਸਖ਼ਤ ਪਾਬੰਦੀਆਂ

ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਜਿੱਤੇ ਚੁੱਕੇ ਦੇਸ਼ਾਂ ‘ਚ ਇਕ ਵਾਰ ਫਿਰ ਤੋਂ ਲਾਕਡਾਊਨ ਦਾ ਸੰਕਟ ਆ ਗਿਆ ਹੈ। ਕੋਰੋਨਾ ਵਾਇਰਸ ਦੇ ਬੇਹੱਦ ਹਮਲਾਵਰ ਡੈਲਟਾ ਵੇਰੀਐਂਟ ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਦੋਬਾਰਾ ਲਾਕਡਾਊਨ ਲਾਉਣਾ ਪੈ ਰਿਹਾ ਹੈ। ਕਰੀ-ਕਰੀਬ ਨਾਰਮਲ ਸਥਿਤੀ ਵੱਲੋਂ ਵਾਪਸ ਆ ਚੁੱਕੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਚ ਸ਼ਨੀਵਾਰ ਨੂੰ ਦੋ ਹਫ਼ਤਿਆਂ ਲਈ ਲਾਕਡਾਊਨ ਲਾ ਦਿੱਤਾ ਗਿਆ ਹੈ। ਆਸਟ੍ਰੇਲੀਆ ‘ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਆਸਟ੍ਰੇਲੀਆ ‘ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਤੇ ਇਸ ਦਾ ਪ੍ਰਸਾਰ ਨੂੰ ਰੋਕਣ ਲਈ ਇੱਥੇ ਦੋ ਹਫ਼ਤਿਆਂ ਦਾ ਸਖਤ ਲਾਕਡਾਊਨ ਲਾਇਆ ਗਿਆ ਹੈ। ਸਿਡਨੀ ‘ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਹੁਣ ਤਕ ਕੁਝ 80 ਮਾਮਲੇ ਸਾਹਮਣੇ ਆ ਚੁੱਕੇ ਹਨ।

ਸਿਡਨੀ ਸ਼ਹਿਰ ਦੀ 10 ਲੱਖ ਤੋਂ ਜ਼ਿਆਦਾ ਆਬਾਦੀ ਫਿਲਹਾਲ ਲਾਕਡਾਊਨ ਦੇ ਛਾਏ ‘ਚ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਲਾਉਣਾ ਜ਼ਰੂਰੀ ਸੀ ਕਿਉਂਕਿ ਸ਼ਹਿਰ ‘ਚ ਡੈਲਟਾ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹਾ ਕਰ ਕੇ ਕੋਰੋਨਾ ਦੇ ਵਧਦੇ ਮਾਮਲਿਆਂ ‘ਚ ਕਮੀ ਲਿਆਂਦੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਿਡਨੀ ‘ਚ ਸੰਕ੍ਰਮਣ ਦੇ 65 ਅਜਿਹੇ ਮਾਮਲੇ ਮਿਲੇ ਹਨ ਜਿਨ੍ਹਾਂ ਦਾ ਸਬੰਧ ਦੋ ਹਫ਼ਤੇ ਪਹਿਲੇ ਸੰਕ੍ਰਮਿਤ ਹੋਏ ਇਕ ਕਾਰ ਡਰਾਈਵਰ ਨਾਲ ਹੈ ਜੋ ਇਕ ਅੰਤਰਰਾਸ਼ਟਰੀ ਉਡਾਨ ਦੇ ਚਾਲਕ ਦਲ ਮੈਂਬਰਾਂ ਨੂੰ ਸਿਡਨੀ ਏਅਰਪੋਰਟ ਤੋਂ ਕੁਆਰੰਟਾਈਨ ਹੋਟਕ ਤਕ ਲੈ ਕੇ ਗਿਆ ਸੀ।

 

Related posts

ਭਾਰਤ ਦੀ ਚੀਨ ਨੂੰ ਸਖਤ ਹਦਾਇਤ, ਵਾਪਸ ਪਰਤ ਜਾਵੋ ਨਹੀਂ ਤਾਂ ਹੋਵੋਗੇ ਔਖੇ

On Punjab

ਭਾਰਤ ਨਾਲ ਕਸ਼ਮੀਰ ਮੁੱਦੇ ‘ਤੇ ਗੱਲ ਤੋਰਨ ਲਈ ਪਾਕਿ ਨੇ ਰੱਖੀ ਵੱਡੀ ਸ਼ਰਤ

On Punjab

ਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ‘ਪੰਜਾਬ ਮਹਿਲਾ ਕਮਿਸ਼ਨ’ ਦੇ ਚੇਅਰਪਰਸਨ ਅਹੁਦਾ, ਕਿਹਾ-CM ਨਾਲ ਕਰਾਂਗੀ ਗੱਲਬਾਤ

On Punjab