ਹਾਂਗਕਾਂਗ ਦੇ ਐਪਲ ਡੇਲੀ ਅਖ਼ਬਾਰ ਨੂੰ ਜ਼ਬਰਦਸਤੀ ਬੰਦ ਕਰਾਏ ਜਾਣ ਤੇ ਪ੍ਰਸ਼ਾਸਨ ਵੱਲੋਂ ਅਖ਼ਬਾਰ ਦੇ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰਨ ਸਬੰਧੀ 20 ਤੋਂ ਵੱਧ ਦੇਸ਼ਾਂ ਨੇ ਚਿੰਤਾ ਪ੍ਰਗਟਾਈ ਹੈ।
ਮੀਡੀਆ ਫ੍ਰੀਡਮ ਕੋ-ਏਲੇਸ਼ਨ ‘ਚ ਸ਼ਾਮਲ ਆਸਟ੍ਰੇਲੀਆ, ਆਸਟ੍ਰੀਆ, ਕੈਨੇਡਾ, ਫਰਾਂਸ, ਜਰਮਨੀ, ਆਈਸਲੈਂਡ ਤੇ ਬਰਤਾਨੀਆ ਸਮੇਤ 21 ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜਾਰੀ ਬਿਆਨ ‘ਚ ਇਸ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਪਿਛਲੇ ਮਹੀਨੇ ਹੀ ਐਪਲ ਡੇਲੀ ਦਾ ਆਖ਼ਰੀ ਅੰਕ ਪ੍ਰਕਾਸ਼ਿਤ ਹੋਇਆ ਸੀ।
ਉਸੇ ਅੰਕ ‘ਚ ਅਖ਼ਬਾਰ ਨੇ ਦੱਸਿਆ ਸੀ ਕਿ ਉਨ੍ਹਾਂ ‘ਤੇ ਦਬਾਅ ਪਾ ਕੇ ਉਨ੍ਹਾਂ ਨੂੁੰ ਅਖ਼ਬਾਰ ਦਾ ਪ੍ਰਕਾਸ਼ਨ ਬੰਦ ਕਰਨ ਲਈ ਬੇਵੱਸ ਕੀਤਾ ਗਿਆ ਹੈ। ਇਸ ਅਖ਼ਬਾਰ ਦੇ ਸੰਪਾਦਕਾਂ ‘ਤੇ ਹਾਂਗਕਾਂਗ ਦੇ ਪਿਛਲੇ ਸਾਲ ਲਾਗੂ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ। ਪਿਛਲੇ ਕੁਝ ਸਮੇਂ ਤੋਂ ਹਾਂਗਕਾਂਗ ‘ਚ ਚੀਨੀ ਸ਼ਾਸਨ ਦੇ ਦਬਾਅ ‘ਚ ਮੀਡੀਆ ‘ਤੇ ਸਖ਼ਤੀ ਕੀਤੀ ਜਾ ਰਹੀ ਹੈ।