ਡੇਂਗੂ ਬੁਖ਼ਾਰ ਦਾ ਇਲਾਜ ਆਮਤੌਰ ’ਤੇ ਉਦੋਂ ਕੀਤਾ ਜਾਂਦਾ ਹੈ, ਜਦੋਂ ਕਿਸੀ ਵਿਅਕਤੀ ਨੂੰ ਸਿਰਦਰਦ, ਤੇਜ਼ ਬੁਖ਼ਾਰ, ਅੱਖਾਂ ’ਚ ਦਰਦ, ਮਾਸਪੇਸ਼ੀਆਂ ’ਚ ਗੰਭੀਰ ਦਰਦ ਅਤੇ ਪੇਟ ’ਚ ਦਰਦ ਜਿਹੇ ਲੱਛਣ ਮਹਿਸੂਸ ਹੁੰਦੇ ਹਨ। ਨਾਲ ਹੀ ਉਹ ਅਜਿਹੇ ਖੇਤਰ ਤੋਂ ਆ ਰਿਹਾ ਜਿਥੇ ਡੇਂਗੂ ਦਾ ਇਤਿਹਾਸ ਹੈ। ਡੇਂਗੂ ਬੁਖ਼ਾਰ ਦਾ ਹੱਲ ਕਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਇਸਦੇ ਲੱਛਣ ਕਈ ਹੋਰ ਵਾਇਰਲ ਬਿਮਾਰੀਆਂ ਜਿਵੇਂ ਵੇਸਟ ਨਾਈਲ ਵਾਇਰਸ ਅਤੇ ਚਿਕਨਗੁਨੀਆ ਬੁਖ਼ਾਰ ਨਾਲ ਮੇਲ ਖਾਂਦੇ ਹਨ।
ਸਿਹਤ ਦੇਖਭਾਲ ਪੇਸ਼ੇਵਰ ਡੇਂਗੂ ਬੁਖਾਰ ਵਾਲੇ ਲੋਕਾਂ ਦਾ ਇਲਾਜ ਕਰਨ ਲਈ DENV ਡਿਟੈਕਟ ਆਈਜੀਐੱਮ ਕੈਪਚਰ ਏਲਿਸਾ ਨਾਮਕ ਖ਼ੂਨ ਪ੍ਰੀਖਣ ਦਾ ਉਪਯੋਗ ਕਰ ਸਕਦੇ ਹਨ। ਐੱਫਡੀਏ ਅਨੁਸਾਰ, ਇਸ ਟੈਸਟ ਦਾ ਨਤੀਜਾ ਉਦੋਂ ਵੀ ਪਾਜ਼ੇਟਿਵ ਆ ਸਕਦਾ ਹੈ, ਜਦੋਂ ਮਰੀਜ਼ ਨੂੰ ਵੇਸਟ ਨਾਈਲ ਵਾਇਰਲ ਹੋਵੇ।
ਡੇਂਗੂ ਦੇ ਸ਼ੁਰੂਆਤੀ ਲੱਛਣ
ਗੂ ਬੁਖ਼ਾਰ ਦੀ ਸ਼ੁਰੂਆਤ ਠੰਢ ਲੱਗਣਾ, ਸਿਰਦਰਦ, ਅੱਖਾਂ ਦੇ ਪਿੱਛੇ ਦਰਦ ਹੋਣਾ, ਜੋ ਅੱਖਾਂ ਨੂੰ ਹਿਲਾਉਣ ’ਤੇ ਵੱਧ ਜਾਂਦਾ ਹੈ, ਭੁੱਖ ਨਾ ਲੱਗਣਾ, ਕਮਜ਼ੋਰੀ ਅਤੇ ਕਮਰ ’ਚ ਦਰਦ ਨਾਲ ਹੁੰਦੀ ਹੈ।
ਬਿਮਾਰੀ ਦੇ ਪਹਿਲੇ ਘੰਟਿਆਂ ’ਚ ਪੈਰਾਂ ਅਤੇ ਜੋੜਾਂ ’ਚ ਦਰਦ ਹੁੰਦਾ ਹੈ। ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵੱਧ ਕੇ 104 6 ’ਤੇ ਪਹੁੰਚ ਜਾਂਦਾ ਹੈ, ਦਿਲ ਦੀਆਂ ਧੜਕਣਾਂ ਹੌਲੀ ਹੋ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵੀ ਘੱਟ ਹੋ ਜਾਂਦਾ ਹੈ। ਅੱਖਾਂ ਲਾਲ ਹੋ ਜਾਂਦੀਆਂ ਹਨ। ਚਿਹਰੇ ’ਤੇ ਗੁਲਾਬੀ ਰੰਗ ਦੇ ਦਾਗ਼ ਆਉਂਦੇ ਹਨ ਅਤੇ ਫਿਰ ਚਲੇ ਜਾਂਦੇ ਹਨ। ਗਰਦਨ ਦੇ ਲਿੰਫਨੋਡਸ ਅਤੇ ਗ੍ਰੇਈਨ ’ਚ ਸੋਜ ਆ ਜਾਂਦੀ ਹੈ।
ਤੇਜ਼ ਬੁਖ਼ਾਰ ਅਤੇ ਡੇਂਗੂ ਦੇ ਹੋਰ ਲੱਥਣ ਦੋ ਤੋਂ ਚਾਰ ਦਿਨਾਂ ਤਕ ਰਹਿੰਦੇ ਹਨ, ਇਸਤੋਂ ਬਾਅਦ ਜ਼ਿਆਦਾ ਪਸੀਨੇ ਦੇ ਨਾਲ ਸਰੀਰ ਦੇ ਤਾਪਮਾਨ ’ਚ ਤੇਜ਼ੀ ਨਾਲ ਗਿਰਾਵਟ ਆਉਂਦੀ ਹੈ। ਅਗਲੇ ਇਕ ਦਿਨ ਤਕ ਸਰੀਰ ਦਾ ਤਾਪਮਾਨ ਆਮ ਰਹਿੰਦਾ ਹੈ ਅਤੇ ਕਮਜ਼ੋਰੀ ਕੁਝ ਘੱਟ ਲੱਗਦੀ ਹੈ। ਅਗਲੇ ਦਿਨ ਬੁਖ਼ਾਰ ਦੁਬਾਰਾ ਚੜਨਾ ਸ਼ੁਰੂ ਹੁੰਦਾ ਹੈ। ਚਿਹਰੇ ਨੂੰ ਛੱਡ ਪੂਰੇ ਸਰੀਰ ’ਤੇ ਲਾਲ ਰੰਗ ਦੇ ਛੋਟੇ ਦਾਣੇ ਹੋ ਜਾਂਦੇ ਹਨ। ਹਥੇਲੀਆਂ ਅਤੇ ਤਲੀਆਂ ਸੁੱਜਣ ਨਾਲ ਗਹਿਰੇ ਲਾਲ ਰੰਗ ਦੇ ਹੋ ਜਾਂਦੇ ਹਨ।
ਡੇਂਗੂ ਦੇ ਚਿਤਾਵਨੀ ਦੇ ਸੰਕੇਤ ਜਿਨ੍ਹਾਂ ਨੂੰ ਨਾ ਕਰੋ ਨਜ਼ਰ-ਅੰਦਾਜ਼
– ਪੇਟ ਦਰਦ
– ਲਗਾਤਾਰ ਉਲਟੀਆਂ ਹੋਣਾ
– ਕਲੀਨਿਕ ਫਲੂਏਡ ਦਾ ਜਮ੍ਹਾਂ ਹੋਣਾ
– ਮਿਊਕੋਸਲ ਬਲੀਡ
– ਬੇਚੈਨੀ ਅਤੇ ਕਮਜ਼ੋਰੀ
– ਲਿਵਰ ਦੇ ਆਕਾਰ ਦਾ 2ਸੀਐੱਮ ਤੋਂ ਵੱਧ ਜਾਣਾ
– ਪਲੇਟਲੇਟਸ ਵੀ ਤੇਜ਼ੀ ਨਾਲ ਡਿੱਗਦੇ ਹਨ।