PreetNama
ਸਿਹਤ/Health

Dhanteras 202Dhanteras 2020: ਧਨਤੇਰਸ ‘ਤੇ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਤੋਂ ਕਰੋ ਪਰਹੇਜ਼, ਜਾਣੋ ਪੂਜਾ ਦਾ ਸਹੀ ਸਮਾਂ

Dhanteras 2020: ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ ਇਕ ਦਿਨ ਪਹਿਲਾਂ ਆਉਂਦਾ ਹੈ। ਧਨਤੇਰਸ ਦਾ ਤਿਉਹਾਰ ਕੱਤਕ ਮਹੀਨੇ ਤ੍ਰਿਯੋਦਸ਼ੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਧਨਵੰਤਰੀ, ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਰਾਤ ‘ਚ ਦੀਵੇ ਵੀ ਜਗਾਏ ਜਾਂਦੇ ਹਨ। ਮਾਨਤਾ ਹੈ ਕਿ ਧਨਤੇਰਸ ‘ਤੇ ਕੁਝ ਚੀਜ਼ਾਂ ਖਰੀਦਣਾ ਸ਼ੁੱਭ ਹੁੰਦਾ ਹੈ। ਇਸ ਵਾਰ 13 ਨਵੰਬਰ ਨੂੰ ਧਨਤੇਰਸ ਦਾ ਤਿਉਹਾਰ ਹੈ। ਧਨਤੇਰਸ ਦੇ ਦਿਨ ਵਪਾਰੀ ਲੋਕ ਵੀ ਆਪਣੀ ਦੁਕਾਨ ‘ਤੇ ਵਪਾਰ ਦੀ ਥਾਂ ਪੂਜਾ ਕਰਕੇ ਮਾਂ ਲੱਛਮੀ ਦੀ ਆਰਾਧਨਾ ਕਰਦੇ ਹਨ। ਇਸ ਦਿਨ ਕੁਝ ਖਾਸ ਚੀਜ਼ਾਂ ਘਰ ‘ਚ ਖਰੀਦ ਕੇ ਲਿਆਉਣਾ ਬਹੁਤ ਸ਼ੁੱਭ ਹੁੰਦਾ ਹੈ।

ਖਾਸ ਤੌਰ ‘ਤੇ ਇਸ ਦਿਨ ਪਿੱਤਲ ਜਾਂ ਚਾਂਦੀ ਦੇ ਬਰਤਨ ਖਰੀਦਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਧੰਨ ਸਮ੍ਰਿੱਧੀ ‘ਚ ਇਜ਼ਾਫਾ ਕਰਦੀਆਂ ਹਨ। ਇਸ ਸਾਲ ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ ਸਿਰਫ 27 ਮਿੰਟ ਹੀ ਹੈ। ਸ਼ਾਮ 5.32 ਮਿੰਟ ਤੋਂ 5.59 ਮਿੰਟ ਤਕ ਤੁਸੀਂ ਪੂਜਾ ਕਰ ਲਓ। ਇਸ ਦੌਰਾਨ ਪੂਜਾ ਕਰਨਾ ਫਲਦਾਇਕ ਸਾਬਿਤ ਹੋਵੇਗੀ।

ਧਨਤੇਰਸ ‘ਤੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ:

ਧਨਤੇਰਸ ‘ਤੇ ਸੰਭਲ ਕੇ ਕਰੋ ਖਰੀਦਦਾਰੀ

ਲੋਹੇ ਦਾ ਸਮਾਨ ਖਰੀਦਣ ਤੋਂ ਬਚੋ

ਕੱਚ ਦਾ ਸਮਾਨ ਭੁੱਲ ਕੇ ਵੀ ਨਾ ਖਰੀਦੋ

ਧਨਤੇਰਸ ‘ਤੇ ਬਰਤਨ ਖਰੀਦਣ ਦੀ ਪਰੰਪਰਾ ਕਾਫੀ ਸਮੇਂ ਤੋਂ ਚੱਲੀ ਆ ਰਹੀ ਹੈ। ਸਟੀਲ ਵੀ ਲੋਹੇ ਦਾ ਦੂਜਾ ਰੂਪ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਟੀਲ ਦੇ ਬਰਤਨ ਵੀ ਧਨਤੇਰਸ ਦੇ ਦਿਨ ਨਹੀਂ ਖਰੀਦਣੇ ਚਾਹੀਦੇ। ਸਟੀਲ ਦੀ ਬਜਾਇ ਕੌਪਰ ਜਾਂ ਬ੍ਰੌਂਜ ਬਰਤਨ ਖਰੀਦੇ ਜਾਣੇ ਚਾਹੀਦੇ ਹਨ।

ਕੱਚ ਦਾ ਸਮਾਨ:

ਕੱਚ ਦਾ ਸਮਾਨ ਦਾ ਸਬੰਧ ਵੀ ਰਾਹੂ ਗ੍ਰਹਿ ਨਾਲ ਹੁੰਦਾ ਹੈ। ਇਸ ਲਈ ਧਨਤੇਰਸ ਦੇ ਦਿਨ ਕੱਚ ਦਾ ਸਮਾਨ ਨਹੀਂ ਖਰੀਦਣਾ ਚਾਹੀਦਾ।
ਧਨਤੇਰਸ ਦੇ ਦਿਨ ਚਾਕੂ, ਕੈਂਚੀ ਤੇ ਦੂਜੇ ਤੇਜ਼ਧਾਰ ਹਥਿਆਰ ਨਾ ਖਰੀਦੋ।

Related posts

ਲੰਬੇ ਸਮੇਂ ਤੱਕ ਨਜ਼ਰ ਆਉਣਾ ਚਾਹੁੰਦੇ ਹੋ ਜਵਾਨ ਤਾਂ ਅਪਨਾਓ ਇਹ ਉਪਾਵ

On Punjab

ਪੇਟ ਦੀ ਜ਼ਿਆਦਾ ਚਰਬੀ ਨਾਲ ਹੋ ਸਕਦੀ ਜਲਦੀ ਮੌਤ!

On Punjab

Coronavirus Tummy Signs : ਪੇਟ ਨਾਲ ਜੁੜੇ ਕੋਵਿਡ ਦੇ ਇਹ 3 ਲੱਛਣ, ਦਿਸਣ ਤਾਂ ਹੋ ਜਾਓ ਸਾਵਧਾਨ !

On Punjab