ਡਾਇਬਟੀਜ਼ ਦੁਨੀਆ ਭਰ ਵਿੱਚ ਇੱਕ ਵੱਡੀ ਚਿੰਤਾ ਬਣੀ ਹੋਈ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2030 ਤਕ, ਸ਼ੂਗਰ ਦੁਨੀਆ ਵਿੱਚ ਮੌਤ ਦਾ 7ਵਾਂ ਪ੍ਰਮੁੱਖ ਕਾਰਨ ਬਣ ਜਾਵੇਗਾ। ਜੇਕਰ ਸ਼ੂਗਰ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਮੋਟਾਪਾ, ਗੁਰਦੇ ਫੇਲ੍ਹ ਹੋਣ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਸਖਤ ਖੁਰਾਕ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਵਿੱਚ ਫਾਈਬਰ ਭਰਪੂਰ ਹੁੰਦਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਪਿਆਜ਼ ਵੀ ਸ਼ੂਗਰ ਦੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ? ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਪਿਆਜ਼ ਵਿੱਚ ਕਈ ਫਲੇਵੋਨੋਇਡਸ (ਐਂਟੀਆਕਸੀਡੈਂਟਸ ਦੀ ਇੱਕ ਸ਼੍ਰੇਣੀ) ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਅਤੇ ਚੰਗੀ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
ਪਿਆਜ਼ ਸ਼ੂਗਰ ਦੇ ਮਰੀਜ਼ਾਂ ਲਈ ਕਿਉਂ ਫਾਇਦੇਮੰਦ ਹੈ?
1. ਫਾਈਬਰ ਨਾਲ ਭਰਪੂਰ
ਪਿਆਜ਼, ਖਾਸ ਕਰਕੇ ਲਾਲ ਪਿਆਜ਼, ਫਾਈਬਰ ਨਾਲ ਭਰਪੂਰ ਹੁੰਦੇ ਹਨ। ਹਰੇ ਪਿਆਜ਼ ਵਿੱਚ ਘੱਟ ਤੋਂ ਘੱਟ ਫਾਈਬਰ ਹੁੰਦਾ ਹੈ। ਫਾਈਬਰ ਨੂੰ ਟੁੱਟਣ ਅਤੇ ਫਿਰ ਹਜ਼ਮ ਹੋਣ ਵਿੱਚ ਸਮਾਂ ਲੱਗਦਾ ਹੈ, ਜੋ ਖੂਨ ਵਿੱਚ ਸ਼ੂਗਰ ਦੇ ਪ੍ਰਵਾਹ ਨੂੰ ਹੌਲੀ ਕਰ ਦਿੰਦਾ ਹੈ। ਫਾਈਬਰ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ, ਜੋ ਕਿ ਸ਼ੂਗਰ ਦੇ ਰੋਗੀਆਂ ਵਿੱਚ ਇੱਕ ਆਮ ਸਮੱਸਿਆ ਹੈ।
2. ਕਾਰਬੋਹਾਈਡਰੇਟ ਵੀ ਘੱਟ ਹੁੰਦੇ ਹਨ
ਪਿਆਜ਼ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। 100 ਗ੍ਰਾਮ ਲਾਲ ਪਿਆਜ਼ ‘ਚ ਸਿਰਫ 8 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। ਕਾਰਬੋਹਾਈਡਰੇਟ ਜਲਦੀ metabolized ਹੁੰਦੇ ਹਨ, ਭਾਵ ਪਚ ਜਾਂਦੇ ਹਨ, ਜਿਸ ਕਾਰਨ ਸ਼ੂਗਰ ਖੂਨ ਦੇ ਪ੍ਰਵਾਹ ਵਿੱਚ ਤੇਜ਼ੀ ਨਾਲ ਛੱਡੀ ਜਾਂਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਅਜਿਹੇ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੋਵੇ।
3. ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ
ਗਲਾਈਸੈਮਿਕ ਇੰਡੈਕਸ ਭੋਜਨ ਲਈ ਇੱਕ ਮੁੱਲ ਦੀ ਤਰ੍ਹਾਂ ਹੈ, ਇਸ ਗੱਲ ‘ਤੇ ਅਧਾਰਤ ਕਿ ਉਹ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਕਿੰਨੀ ਹੌਲੀ ਜਾਂ ਤੇਜ਼ੀ ਨਾਲ ਪ੍ਰਭਾਵਿਤ ਕਰਦੇ ਹਨ। ਪਿਆਜ਼ ਦਾ ਗਲਾਈਸੈਮਿਕ ਇੰਡੈਕਸ 10 ਹੈ, ਜਿਸ ਦਾ ਮਤਲਬ ਹੈ ਕਿ ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਡਰ ਦੇ ਇਸ ਨੂੰ ਖਾ ਸਕਦੇ ਹਨ।
4.ਸ਼ੂਗਰ ਦੀ ਖੁਰਾਕ ਵਿੱਚ ਪਿਆਜ਼ ਨੂੰ ਕਿਵੇਂ ਸ਼ਾਮਲ ਕਰੀਏ
‘ਐਨਵਾਇਰਨਮੈਂਟਲ ਹੈਲਥ ਇਨਸਾਈਟ’ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਪਾਇਆ ਗਿਆ ਕਿ ਟਾਈਪ-1 ਅਤੇ ਟਾਈਪ-2 ਸ਼ੂਗਰ ਦੇ ਮਰੀਜ਼ਾਂ ਵਿਚ ਤਾਜ਼ੇ ਪਿਆਜ਼ ਖਾਣ ਨਾਲ ਖੂਨ ਵਿਚ ਗਲੂਕੋਜ਼ ਦਾ ਪੱਧਰ ਘੱਟ ਜਾਂਦਾ ਹੈ। ਇਸ ਦੇ ਲਈ ਤੁਸੀਂ ਸੂਪ, ਸਟੂਅ ਅਤੇ ਸੈਂਡਵਿਚ ਆਦਿ ‘ਚ ਪਿਆਜ਼ ਸ਼ਾਮਲ ਕਰ ਸਕਦੇ ਹੋ। ਹਾਲਾਂਕਿ ਇਸ ਗੱਲ ਦਾ ਧਿਆਨ ਰੱਖੋ ਕਿ ਪਿਆਜ਼ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਸ ਨਾਲ ਨੁਕਸਾਨ ਹੋ ਸਕਦਾ ਹੈ।