67.66 F
New York, US
April 19, 2025
PreetNama
ਸਿਹਤ/Health

Diet Tips : ਦਹੀਂ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰਿਓ ਇਨ੍ਹਾਂ ਚੀਜ਼ਾਂ ਦਾ ਸੇਵਨ, ਬਣ ਜਾਂਦੀਆਂ ਹਨ ਜ਼ਹਿਰ ਬਰਾਬਰ

ਭੋਜਨ ਦੇ ਨਾਲ ਸਿਰਫ਼ ਦਹੀਂ ਜਾਂ ਲੱਸੀ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ਼ ਭੋਜਨ ਦਾ ਸਵਾਦ ਬਿਹਤਰ ਹੁੰਦੀ ਹੈ ਬਲਕਿ ਇਹ ਸਾਡੇ ਦਿਨਭਰ ਦੇ ਕਈ ਪੋਸ਼ਕ ਤੱਤਾਂ ਦੀ ਪੂਰਤੀ ਕਰਦਾ ਹੈ। ਨਾਲ ਹੀ ਦਹੀਂ ਦੇ ਅੰਦਰ ਪ੍ਰੋਬਾਇਓਟਿਕਸ ਹੁੰਦੇ ਹਨ ਜਿਹੜੇ ਪਾਚਣ ਕਿਰਿਆ ਨੂੰ ਦਰੁਸਤ ਕਰਨ ਦਾ ਕੰਮ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦਹੀਂ ਨੂੰ ਇਕ ਹੈਲਦੀ ਬੈਕਟੀਰੀਆ ਜ਼ਰੀਏ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਲੈਕਟੋਬੈਸਿਲਸ ਕਿਹਾ ਜਾਂਦਾ ਹੈ।

ਨਾਲ ਹੀ ਦਹੀਂ ਅੰਤੜੀ ਦੇ ਬੈਕਟੀਰੀਆ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਦਹੀਂ ਦਾ ਸੇਵਨ ਕੁਝ ਦੂਸਰੀਆਂ ਚੀਜ਼ਾਂ ਦੇ ਨਾਲ ਕਰਦੇ ਹੋ ਤੇ ਇਹ ਤੁਹਾਡੀ ਪਾਚਣ ਕਿਰਿਆ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਤੁਹਾਨੂੰ ਦਹੀਂ ਦੇ ਨਾਲ ਜਾਂ ਬਾਅਦ ਵਿਚ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

ਅੰਬ : ਆਮਤੌਰ ‘ਤੇ ਦਹੀਂ ਤੇ ਅੰਬ ਦੇ ਮਿਸ਼ਰਨ ਦੇ ਸੇਵਨ ਨੂੰ ਲੋਕ ਕਾਫੀ ਪਸੰਦ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਦਾ ਸੇਵਨ ਇਕੱਠਾ ਕਰਨ ਨਾਲ ਜਾਂ ਦਹੀਂ ਤੋਂ ਬਾਅਦ ਅੰਬ ਖਾਣ ਨਾਲ ਸਕਿੱਨ ਐਲਰਜੀ ਹੋ ਸਕਦੀ ਹੈ। ਅਸਲ ਵਿਚ ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ‘ਚ ਜ਼ਹਿਰੀਲੇ ਪਦਾਰਥ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਸਕਿੱਨ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ।

ਦਹੀਂ : ਦਹੀਂ ਨੂੰ ਬੇਸ਼ੱਕ ਦੁੱਧ ਜ਼ਰੀਏ ਤਿਆਰ ਕੀਤਾ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਚੀਜ਼ਾਂ ਦਾ ਸੇਵਨ ਇਕੱਠੇ ਤੁਹਾਡੀ ਸਿਹਤ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦਹੀਂ ਫਰਮੈਂਟਿਡ ਦੁੱਧ ਜ਼ਰੀਏ ਬਣਦਾ ਹੈ ਤੇ ਇਨ੍ਹਾਂ ਦੋਵਾਂ ‘ਚ ਹੀ ਪ੍ਰੋਟੀਨ ਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਇਨ੍ਹਾਂ ਦਾ ਸੇਵਨ ਇਕੱਠੇ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਪੇਟ ਫੁੱਲਣ, ਡਾਇਰੀਆ, ਐਸੀਡਿਟੀ ਵਰਗੀ ਸਮੱਸਿਆ ਹੋ ਸਕਦੀ ਹੈ।

ਮੱਛੀ ਦਾ ਸੇਵਨ : ਦਹੀਂ ਦੇ ਨਾਲ ਜਾਂ ਬਾਅਦ ਵਿਚ ਮੱਛੀ ਦਾ ਸੇਵਨ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਆਯੁਰਵੈਦ ਦੀ ਮੰਨੀਏ ਤਾਂ ਕਦੀ ਵੀ ਦੋ ਹਾਈ ਪ੍ਰੋਟੀਨ ਫੂਡ ਇਕੱਠੇ ਨਹੀਂ ਖਾਣੇ ਚਾਹੀਦੇ। ਇਹ ਦੋਵੇਂ ਹੀ ਹਾਈ ਪ੍ਰੋਟੀਨ ਸਮੱਗਰੀ ‘ਚ ਗਿਣੇ ਜਾਂਦੇ ਹਨ। ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਕਿੱਨ ਜਗ੍ਹਾ-ਜਗ੍ਹਾ ਤੋਂ ਸਫੈਦ ਹੋ ਸਕਦੀ ਹੈ। ਨਾਲ ਹੀ ਇਹ ਪਾਚਣ ਕਿਰਿਆ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਆਇਲੀ ਫੂਡ : ਦਹੀਂ ਖਾਣ ਤੋਂ ਤੁਰੰਤ ਬਾਅਦ ਆਇਲੀ ਫੂਡ ਜਿਵੇਂ ਘਿਉ ਤੇ ਪਰਾਂਠੇ, ਪਕੌੜੇ ਤੇ ਚੀਜ਼ ਫਰਾਈ ਆਦਿ ਖਾਣ ਨਾਲ ਪਾਚਣ ਕਿਰਿਆ ‘ਤੇ ਗ਼ਲਤ ਅਸਰ ਪੈਂਦਾ ਹੈ। ਇਹ ਨਾ ਸਿਰਫ਼ ਪਾਚਣ ਕਿਰਿਆ ਨੂੰ ਖਰਾਬ ਕਰਦਾ ਹੈ ਬਲਕਿ ਆਲਸੀ ਤੇ ਥੱਕਿਆ ਹੋਇਆ ਵੀ ਮਹਿਸੂਸ ਕਰਵਾ ਸਕਦਾ ਹੈ।

ਦਹੀਂ ਏਨਾ ਸਿਹਤਮੰਦ ਕਿਉਂ

ਦਹੀਂ ਬਣਾਉਣ ਦੀ ਪ੍ਰਕਿਰਿਆ ‘ਚ ਇਸਤੇਮਾਲ ਹੋਣ ਵਾਲਾ ਲੈਕਟਿਕ ਐਸਿਡ ਦਹੀਂ ਨੂੰ ਇਕ ਕ੍ਰੀਮੀ ਟੈਕਸਚਰ ਦਿੰਦਾ ਹੈ। ਇਹ ਪ੍ਰੋ-ਬਾਇਓਟਿਕ ਕੰਪੋਨੈਂਟ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਦਹੀਂ ਦੇ ਅੰਦਰ ਵਿਟਾਮਿਨ ਬੀ 12, ਵਿਟਾਮਿਨ ਬੀ-2, ਫਾਸਫੋਰਸ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਵਿਟਾਮਿਨ ਤੇ ਖਣਿਜ ਪਦਾਰਥ ਪਾਏ ਜਾਂਦੇ ਹਨ ਜਿਹੜੇ ਤੁਹਾਨੂੰ ਸਿਹਤਮੰਦ ਰੱਖਣ ਵਿਚ ਕਾਰਗਰ ਸਾਬਿਤ ਹੁੰਦੇ ਹਨ।

Related posts

ਵਾਤਾਵਰਨ ਨੂੰ ਬਚਾਉਣ ਲਈ ਮਾਹਰਾਂ ਦੀ ਸਲਾਹ ; ਮਹੀਨੇ ‘ਚ ਸਿਰਫ਼ ਇੱਕ ਵਾਰ ਧੋਵੋ ਆਪਣੀ ਜੀਨਸ

On Punjab

Banana Day 2022 : ਐਨਰਜੀ ਦਾ ਪਾਵਰ ਹਾਊਸ ਹੁੰਦਾ ਹੈ ਕੇਲਾ, ਜਾਣੋ ਫ਼ਾਇਦੇ

On Punjab

ਅਕਸਰ ਦੋ ਰੰਗਾਂ ਦੇ ਕਿਉਂ ਹੁੰਦੇ ਹਨ ਦਵਾਈ ਵਾਲੇ ਕੈਪਸੂਲ? ਕੋਈ ਡਿਜ਼ਾਈਨ ਨਹੀਂ ਹੈ ਇਹ, ਸਾਵਧਾਨੀ ਨਾਲ ਜੁੜਿਆ ਹੈ ਮਾਮਲਾ

On Punjab