ਹਿੰਦੀ ਸਿਨੇਮਾ ਦੇ ਲੇਜੈਂਡ ਅਦਾਕਾਰ ਦਿਲੀਪ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ ਤੇ ਮੁੰਬਈ ਦੇ ਹਿੰਦੂਜਾ ਹਸਪਤਾਲ ’ਚ ਐਡਮਿਟ ਸੀ। ਸਾਹ ਤਕਲੀਫ਼ ਹੋਣ ਤੋਂ ਬਾਅਦ ਦਿਲੀਪ ਸਾਹਿਬ ਨੂੰ ਹਸਪਤਾਲ ’ਚ ਐਡਮਿਟ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਤਬੀਅਤ ’ਚ ਸੁਧਾਰ ਨੂੰ ਦੇਖਦੇ ਹੋਏ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪਿਛਲੇ ਕਰੀਬ ਇਕ ਹਫ਼ਤੇ ਤੋਂ ਉਹ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਹੇ ਸੀ। ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਨਾ ਸਿਰਫ਼ ਉਨ੍ਹਾਂ ਦੇ ਫੈਨਜ਼ ਕਰ ਰਹੇ ਹਨ ਬਲਕਿ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਕਰ ਰਹੇ ਸੀ। ਇਸ ਦੌਰਾਨ ਹੁਣ ਹਸਪਤਾਲ ਤੋਂ ਬਾਹਰ ਆਉਂਦੇ ਹੋਏ ਤੇ ਘਰ ਜਾਂਦੇ ਹੋਏ ਦਿਲੀਪ ਕੁਮਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸਾਇਰਾ ਬਾਨੋਂ ਵੀ ਨਾਲ ਨਜ਼ਰ ਆ ਰਹੀ ਹੈ।