ਬਾਲੀਵੁੱਡ ‘ਚ ਟ੍ਰੇਜੇਡੀ ਕਿੰਗ (Tragedy King Dilip Kumar) ਦੇ ਨਾਂ ਤੋਂ ਫੇਮਸ ਦਲੀਪ ਕੁਮਾਰ ਨੇ ਅੱਜ ਸਵੇਰੇ ਇਕ ਹਸਪਤਾਲ ‘ਚ ਆਖਰੀ ਸਾਹ ਲਿਆ ਹੈ। ਆਪਣੀ ਐਕਟਿੰਗ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੇ ਦਲੀਪ ਕੁਮਾਰ (Dilip Kumar) ਦੇ ਦੇਹਾਂਤ ਨਾਲ ਪੂਰੇ ਦੇਸ਼ ‘ਚ ਦੁੱਖ ਦਾ ਮਾਹੌਲ ਹੈ। ਜਿੱਥੇ ਲੋਕ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਵਿਅਕਤ ਕਰ ਰਹੇ ਹਨ, ਉੱਥੇ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਦਲੀਪ ਕੁਮਾਰ ਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਦੀ ਕੋਈ ਔਲਾਦ ਨਹੀਂ ਹੈ, ਅਜਿਹੇ ‘ਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ 250 ਕਰੋੜ ਦੀ ਜਾਇਦਾਦ ਦੀ ਦੇਖ-ਰੇਖ ਕੌਣ ਕਰੇਗਾ? ਇਹ ਸਵਾਲ ਹਰ ਵਿਅਕਤੀ ਦੇ ਮਨ ‘ਚ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਿਕ ਦਲੀਪ ਕੁਮਾਰ ਨੇ ਆਪਣੀ ਆਟੋਬਾਇਓਗ੍ਰਾਫੀ ‘ਦ ਸਬਸਟਾਂਸ ਐਂਡ ਦ ਸ਼ੈਡੋ’ ‘ਚ ਦੱਸਿਆ ਸੀ ਕਿ ਆਖਰ ਉਹ ਪਿਤਾ ਕਿਉਂ ਨਹੀਂ ਬਣ ਸਕੇ ਸਨ। ਸਾਲ 1972 ‘ਚ ਪਹਿਲੀ ਵਾਰ ਦਲੀਪ ਦੀ ਪਤਨੀ ਗਰਭਵਤੀ ਹੋਈ ਸੀ ਪਰ ਡਲਿਵਰੀ ਤੋਂ ਪਹਿਲਾਂ 8 ਮਹੀਨੇ ਦੀ ਪ੍ਰੇਗਨੈਂਸੀ ‘ਚ ਸਾਇਰਾ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ, ਜਿਸ ਨਾਲ ਉਨ੍ਹਾਂ ਦੇ ਬੱਚੇ ਦੀ ਗਰਭ ‘ਚ ਹੀ ਮੌਤ ਹੋ ਗਈ ਸੀ। ਕਿਤਾਬ ਮੁਤਾਬਿਕ ਦਲੀਪ ਕੁਮਾਰ ਦਾ ਬੱਚਾ ਉਨ੍ਹਾਂ ਦਾ ਬੇਟਾ ਸੀ, ਜਿਸ ਨੂੰ ਉਨ੍ਹਾਂ ਨੇ ਖੋਹ ਦਿੱਤਾ ਸੀ। ਇਸ ਹਾਦਸੇ ਤੋਂ ਬਾਅਦ ਸਾਇਰਾ ਕਦੇ ਮਾਂ ਨਹੀਂ ਬਣ ਸਕੀ ਸੀ।