PreetNama
ਫਿਲਮ-ਸੰਸਾਰ/Filmy

Diljit vs Kangana: ਬਾਜ਼ ਨਹੀਂ ਆ ਰਹੀ ਕੰਗਣਾ! ਹੁਣ ਦਿਲਜੀਤ ਦੋਸਾਂਝ ਨੂੰ ਕੱਢੀਆਂ ਸ਼ਰੇਆਮ ਗਾਲਾਂ

ਚੰਡੀਗੜ੍ਹ: ਕਿਸਾਨ ਅੰਦੋਲਨ (Farmer Protest) ਬਾਰੇ ਟਿੱਪਣੀ ਮਗਰੋਂ ਅਦਾਕਾਰ ਕੰਗਣਾ ਰਣੌਤ ਦੀ ਬੇਹੱਦ ਅਲੋਚਨਾ ਹੋ ਰਹੀ ਹੈ। ਇਸ ਦੇ ਬਾਵਜੂਦ ਉਹ ਬਾਜ਼ ਨਹੀਂ ਆ ਰਹੀ। ਹੁਣ ਉਸ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਸ਼ਰੇਆਮ ਗਾਲਾਂ ਕੱਢੀਆਂ ਹਨ।

ਕੰਗਨਾ ਨੇ ਟਵੀਟ ‘ਚ ਕਰਦਿਆਂ ਲਿਖਿਆ, ”ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ‘ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮਐਸਪੀ ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।”ਕਾਬਲੇਗੌਰ ਹੈ ਕਿ ਕੰਗਣਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇੱਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਦਿਆਂ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਆਈ ਕਿਹਾ ਸੀ। ਬੇਸ਼ੱਕ ਅਲੋਚਨਾ ਮਗਰੋਂ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਫਿਰ ਵੀ ਲਗਾਤਾਰ ਉਹ ਆਲੋਚਕਾਂ ਦੇ ਨਿਸ਼ਾਨੇ ‘ਤੇ ਹੈ।
ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਨੇ ਕੰਗਨਾ ਦੇ ਇਸ ਟਵੀਟ ਦੀ ਆਲੋਚਨਾ ਕੀਤੀ ਸੀ ਤੇ ਟਵਿੱਟਰ ‘ਤੇ ਪੰਜਾਬ ਦੀ ਬਜ਼ੁਰਗ ਕਿਸਾਨ ਔਰਤ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਸਖ਼ਤ ਝਾੜ ਪਾਈ ਸੀ। ਦਿਲਜੀਤ ਦੇ ਇਸੇ ਟਵੀਟ ਦੇ ਜਵਾਬ ‘ਚ ਅੱਜ ਕੰਗਨਾ ਵਲੋਂ ਵੀ ਟਵੀਟ ਕੀਤਾ ਗਿਆ, ਜਿਸ ‘ਚ ਉਸ ਨੇ ਦਿਲਜੀਤ ਨੂੰ ਗਾਲ੍ਹ ਕੱਢਦਿਆਂ ਕਰਨ ਜੌਹਰ ਦਾ ਪਾਲਤੂ ਤੱਕ ਕਹਿ ਦਿੱਤਾ।

Related posts

ਮਲਾਇਕਾ ਅਰੋੜਾ ਦੀ ਹਮਸ਼ਕਲ ਪਾਰਸ ਛਾਬੜਾ ਨਾਲ ਕਰਨਾ ਚਾਹੁੰਦੀ ਹੈ ਵਿਆਹ !

On Punjab

ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਤੇ ਬੇਟੀ ਵਾਮਿਕਾ ਨੂੰ ਸਟੇਡੀਆਮ ‘ਚ ਦਿੱਤੀ ਫਲਾਇੰਗ ਕਿਸ, ਵਾਇਰਲ ਹੋ ਰਿਹਾ ਵੀਡੀਓ

On Punjab

ਕਰੀਨਾ ਕਪੂਰ ਦੀ ਬੇਬੀ ਬੰਪ ‘ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ ‘ਤੇ ਛਾਈ ਬੇਬੋ

On Punjab