ਖੇਡ ਮੰਤਰੀ ਕਿਰਨ ਰਿਜਿਜੂ ਨੇਟਵੀਟ ਕਰਦੇ ਹੋਏ ਲਿਖਿਆ,‘ਡਿੰਗਕੋ ਸਿੰਘ ਦੀ ਮੌਤ ’ਤੇ ਮੈਨੂੰ ਬਹੁਤ ਦੁੱਖ ਹੋਇਆ ਹੈ। ਭਾਰਤ ਦੇ ਹੁਣ ਤਕ ਦੇ ਸਭ ਤੋਂ ਬਿਹਤਰੀਨ ਮੁੱਕੇਬਾਜ਼ਾਂ ਵਿਚੋਂ ਇਕ, 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿਚ ਡਿੰਗਕੋ ਦੇ ਗੋਲਡ ਮੈਡਲ ਨੇ ਭਾਰਤ ਵਿਚ ਬਾਕਸਿੰਗ ਚੇਨ ਰਿਐਕਸ਼ਨ ਨੂੰ ਜਨਮ ਦਿੱਤਾ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ। ਭਗਵਾਨ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ, ਡਿੰਕੋ’।

 

ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ੀ ਸੁਪਰਸਟਾਰ ਵਿਜੇਂਦਰ ਸਿੰਘ ਨੇ ਕਿਹਾ ਕਿ ਡਿੰਗਕੋ ਦੀ ਜੀਵਨ ਯਾਤਰਾ ਅਤੇ ਸੰਘਰਸ਼ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਮਈ ਰਹੇਗਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ,‘ ਇਸ ਘਾਟੇ ’ਤੇ ਮੈਂ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਅਤੇ ਸੰਘਰਸ਼ ਹਮੇਸ਼ਾ ਆਉਣ ਵਾਲੀਆਂ ਪੀਡ਼੍ਹੀਆਂ ਲਈ ਪ੍ਰੇਰਣਾ ਦਾ ਸ੍ਰੋਤ ਰਹੇਗਾ। ਮੈਂ ਦੁਆ ਕਰਦਾ ਹਾਂ ਕਿ ਦੁਖੀ ਪਰਿਵਾਰ ਨੂੰ ਇਸ ਦੁੱਖ ਅਤੇ ਸਦਮੇ ਦੀ ਘਡ਼ੀ ਵਿਚੋਂ ਨਿਕਲਣ ਦੀ ਸ਼ਕਤੀ ਮਿਲੇ।’
ਗੌਰਤਲਬ ਹੈ ਕਿ ਮਹਾਨ ਮੁੱਕੇਬਾਜ਼ ਡਿੰਗਕੋ ਸਿੰਘ ਮਈ 2020 ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਇਸ ਮੁੱਕੇਬਾਜ ਨੇ ਕੋਰੋਨਾ ਨੂੰ ਜਲਦ ਮਾਤ ਦੇ ਦਿੱਤੀ ਸੀ ਪਰ ਕੈਂਸਰ ਅੱਗੇ ਉਨ੍ਹਾਂ ਨੇ ਆਪਣੇ ਬਾਕਸਿੰਗ ਗਲਵਸ ਹਾਰ ਦਿੱਤੇ। ਪਿਛਲੇ ਸਾਲ ਅਪ੍ਰੈਲ ਵਿਚ ਡਿੰਗਕੋ ਨੂੰ ਉਨ੍ਹਾਂ ਦੇ ਲੀਵਰ ਕੈਂਸਰ ਦੇ ਇਲਾਜ ਲਈ ਇੰਫਾਲ ਤੋਂ ਦਿੱਲੀ ਲਿਆਂਦਾ ਗਿਆ ਸੀ।

 

 

ਡਿੰਗਕੋ ਸਿੰਘ ਨੂੰੂ 1998 ਵਿਚ ਅਰਜਨ ਐਵਾਰਡ ਅਤੇ 2013 ਵਿਚ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਉਹ ਮੈਰੀਕਾਮ ਵਰਗੇ ਕਈ ਸਟਾਰ ਬਾਕਸਰ ਦੇ ਰੋਲ ਮਾਡਲ ਹਨ।