ਪਾਕਿਸਤਾਨ ਦੀ ਇਕ ਮਸ਼ਹੂਰ ਯੂਨੀਵਰਸਿਟੀ ਵਿੱਚ ਲੰਬੇ ਸਮੇਂ ਤੋਂ ਸੈਕਸ ਅਤੇ ਡਰੱਗਜ਼ ਦੀ ਗੰਦੀ ਖੇਡ ਚੱਲ ਰਹੀ ਸੀ, ਜਿਸ ਤੋਂ ਬਾਅਦ ਚਾਰੇ ਪਾਸੇ ਹਲਚਲ ਮਚ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ ਵਿਦਿਆਰਥਣਾਂ ਦੀਆਂ 5500 ਤੋਂ ਵੱਧ ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਹਨ। ਇਸ ਦੌਰਾਨ ਕਈ ਵ੍ਹਟਸਐਪ ਚੈਟ ਸਾਹਮਣੇ ਆਏ, ਜਿਸ ਨੂੰ ਦੇਖ ਕੇ ਪਤਾ ਲੱਗਾ ਕਿ ਇਹ ਮਾਮਲਾ ਕਈ ਸਾਲਾਂ ਤੋਂ ਚੱਲ ਰਿਹਾ ਸੀ। ਜਾਂਚ ਦੌਰਾਨ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਜਿਨ੍ਹਾਂ ਤੋਂ ਪਤਾ ਲੱਗਾ ਕਿ ਪਹਿਲਾਂ ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾਇਆ ਜਾਂਦਾ ਹੈ।ਇਸ ਤੋਂ ਬਾਅਦ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਪਾਕਿਸਤਾਨੀ ਯੂਨੀਵਰਸਿਟੀ ਵਿੱਚ ਗੰਦੀ ਖੇਡ
ਮਾਮਲਾ ਪਾਕਿਸਤਾਨ ਦੀ ਇਸਲਾਮੀਆ ਯੂਨੀਵਰਸਿਟੀ ਦਾ ਹੈ। ਪਾਕਿ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਯੂਨੀਵਰਸਿਟੀ ਹੁਣ ਨਸ਼ੇ ਅਤੇ ਜਿਨਸੀ ਸ਼ੋਸ਼ਣ ਦਾ ਕੇਂਦਰ ਬਣ ਚੁੱਕੀ ਹੈ। ਪੁਲਿਸ ਦੀ ਜਾਂਚ ਵਿੱਚ ਕਈ ਅਜਿਹੇ ਸਬੂਤ ਸਾਹਮਣੇ ਆਏ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਮੁਲਜ਼ਮਾਂ ਕੋਲੋਂ ਬਰਾਮਦ ਹੋਏ ਮੋਬਾਈਲ ਫੋਨ ਅਤੇ ਹੋਰ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਇਸਲਾਮੀਆ ਯੂਨੀਵਰਸਿਟੀ ਵਿੱਚ ਸਾਲਾਂ ਤੋਂ ਇਹ ਗੰਦੀ ਖੇਡ ਚੱਲ ਰਹੀ ਸੀ।ਇਸ ਗਰੋਹ ਦੇ ਮੁਖੀ ਦੀ ਪਛਾਣ ਏਜਾਜ਼ ਹੁਸੈਨ ਵਜੋਂ ਹੋਈ ਹੈ। ਇਸ ਗਿਰੋਹ ਕੋਲੋਂ ਹਜ਼ਾਰਾਂ ਅਸ਼ਲੀਲ ਵੀਡੀਓ ਬਰਾਮਦ ਹੋਈਆਂ ਹਨ ਜੋ ਲੜਕੀਆਂ ਨੂੰ ਬਲੈਕਮੇਲ ਕਰਨ ਲਈ ਵਰਤੀਆਂ ਜਾਂਦੀਆਂ ਸਨ।
ਇੰਝ ਗੈਂਗ ਦਾ ਖੁਲਾਸਾ ਹੋਇਆ
ਅਬੂ ਬਕਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿ ਪੁਲਿਸ ਇਸ ਗਿਰੋਹ ਨੂੰ ਫੜਨ ਵਿੱਚ ਕਾਮਯਾਬ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅਬੂ ਬਕਰ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦਾ ਡਾਇਰੈਕਟਰ ਫਾਈਨਾਂਸ ਹੈ, ਜੋ ਹਾਲ ਹੀ ਵਿੱਚ ਇੱਕ ਲੜਕੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ ਸੀ। ਜਦੋਂ ਜਾਂਚ ਕੀਤੀ ਗਈ ਤਾਂ ਉਸ ਕੋਲੋਂ 30 ਗ੍ਰਾਮ ਚਰਸ ਵੀ ਬਰਾਮਦ ਹੋਈ।ਅਬੂ ਬਕਰ ਦੇ ਨਾਲ ਹਜ਼ਾਰਾਂ ਗੰਦੀਆਂ ਵੀਡੀਓ ਸਾਹਮਣੇ ਆਈਆਂ ਹਨ, ਜਿਸ ਕਾਰਨ ਉਹ ਲੜਕੀਆਂ ਨੂੰ ਬਲੈਕਮੇਲ ਕਰਦਾ ਸੀ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਅਬੂ ਬਕਰ ਤੋਂ ਬਾਅਦ ਪੁਲਿਸ ਨੇ ਸੇਵਾਮੁਕਤ ਮੇਜਰ ਏਜਾਜ਼ ਹੁਸੈਨ ‘ਤੇ ਛਾਪਾ ਮਾਰਿਆ। ਏਜਾਜ਼ ਹੁਸੈਨ ਕਾਲਜ ਵਿੱਚ ਸੁਰੱਖਿਆ ਅਧਿਕਾਰੀ ਵਜੋਂ ਤਾਇਨਾਤ ਸੀ।