PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports News

Diwali 2024: ਸਰਕਾਰ ਦੇ ਇਕ ਫੈਸਲੇ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ, ਪੰਪ ਮਾਲਕਾਂ ਨੂੰ ਮਿਲੀ ਦੀਵਾਲੀ ‘ਤੇ ਖੁਸ਼ਖਬਰੀ ਸਰਕਾਰੀ ਤੇਲ ਕੰਪਨੀਆਂ ਨੇ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਢੋਆ-ਢੁਆਈ ਦੀ ਅੰਤਰਰਾਜੀ ਲਾਗਤ ਨੂੰ ਅਨੁਕੂਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੁਝ ਉੱਤਰ-ਪੂਰਬੀ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਇਸ ਸਮੇਂ ਕਰੀਬ 88 ਹਜ਼ਾਰ ਪੈਟਰੋਲ ਪੰਪ ਹਨ ਅਤੇ ਉਨ੍ਹਾਂ ਵੱਲੋਂ ਕਮਿਸ਼ਨ ਵਧਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਬੇਸ਼ੱਕ ਆਮ ਲੋਕਾਂ ਨੂੰ ਇਸਦਾ ਫ਼ਾਇਦਾ ਨਾ ਦੇ ਰਹੀਆਂ ਹੋਣ ਪਰ ਪੈਟਰੋਲ ਪੰਪ ਮਾਲਕਾਂ ਨੂੰ ਜ਼ਰੂਰ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਹੈ। ਪੈਟਰੋਲ ਪੰਪ ਮਾਲਕਾਂ ਦੀ ਪੁਰਾਣੀ ਮੰਗ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਪੈਟਰੋਲ ਦੀ ਵਿਕਰੀ ’ਤੇ 67 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਵਿਕਰੀ ’ਤੇ 44 ਪੈਸੇ ਪ੍ਰਤੀ ਲੀਟਰ ਦਾ ਵਾਧੂ ਕਮਿਸ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੈਟਰੋਲ ਪੰਪ ਮਾਲਕਾਂ ਦੀ ਐਸੋਸੀਏਸ਼ਨ ਤੇ ਪੈਟਰੋਲੀਅਮ ਮੰਤਰਾਲੇ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਇਸ ਮਾਰਜਨ ਦੇ ਵਧਣ ਦੇ ਬਾਵਜੂਦ ਪਰਚੂਨ ਕੀਮਤਾਂ ’ਚ ਕੋਈ ਵਾਧਾ ਨਹੀਂ ਹੋਵੇਗਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਮੀਦ ਪ੍ਰਗਟਾਈ ਹੈ ਕਿ ਕਮਿਸ਼ਨ ਵਧਣ ਤੋਂ ਬਾਅਦ ਪੈਟਰੋਲ ਪੰਪ ’ਤੇ ਗਾਹਕਾਂ ਦੀ ਸੇਵਾ ਦਾ ਪੱਧਰ ਬਿਹਤਰ ਹੋਵੇਗਾ।

ਵੈਸੇ ਦੇਸ਼ ਦੇ ਕੁਝ ਸੂਬਿਆਂ ਦੇ ਕੁਝ ਹਿੱਸਿਆਂ ’ਚ ਆਮ ਜਨਤਾ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਰਾਹਤ ਵੀ ਮਿਲੇਗੀ। ਸਰਕਾਰੀ ਤੇਲ ਕੰਪਨੀਆਂ ਨੇ ਕੁਝ ਸੂਬਿਆਂ ’ਚ ਪੈਟਰੋਲ ਤੇ ਡੀਜ਼ਲ ਦੀ ਢੁਆਈ ’ਤੇ ਅੰਤਰਰਾਜੀ ਲਾਗਤ ਨੂੰ ਐਡਜਸਟ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਕਾਰਨ ਹਿਮਾਚਲ ਪ੍ਰਦੇ•ਸ਼, ਓਡੀਸ਼ਾ, ਛੱਤੀਸਗੜ੍ਹ, ਉੱਤਰਾਖੰਡ ਤੇ ਕੁਝ ਉੱਤਰ ਪੂਰਬੀ ਸੂਬਿਆਂ ਦੀਆਂ ਕੁਝ ਥਾਵਾਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਪੈਟਰੋਲ ਦੀ ਕੀਮਤ 3.59 ਰੁਪਏ ਤੇ ਡੀਜ਼ਲ 3.13 ਰੁਪਏ ਪ੍ਰਤੀ ਲੀਟਰ, ਉੱਤਰਾਖੰਡ ਦੇ ਬਦਰੀਨਾਥ ਧਾਮ ’ਚ ਉਕਤ ਦੋਵੇਂ ਉਤਪਾਦਾਂ ਦੀਆਂ ਕੀਮਤਾਂ ’ਚ ਕ੍ਰਮਵਾਰ 3.83 ਰੁਪਏ ਤੇ 3.27 ਰੁਪਏ ਪ੍ਰਤੀ ਲੀਟਰ ਦੀ ਕਮੀ ਹੋਈ ਹੈ। ਪੁਰੀ ਨੇ ਕਿਹਾ ਕਿ ਧਨਤੇਰਸ ਦੇ ਸ਼ੁੱਭ ਮੌਕੇ ’ਤੇ ਤੇਲ ਕੰਪਨੀਆਂ ਵਲੋਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੀ ਗਈ ਵੱਡੀ ਸੌਗਾਤ ਦਾ ਹਾਰਦਿਕ ਸਵਾਗਤ। ਸੱਤ ਸਾਲਾਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ।

 

 

 

 

 

 

 

 

 

 

 

 

 

 

 

 

 

 

Related posts

ਵਿਸ਼ਵ ਮੈਕਸੀਕੋ ‘ਚ ਪ੍ਰਾਈਵੈਟ ਜੈੱਟ ਕਰੈਸ਼, ਪਾਈਲਟ ਸਮੇਤ 14 ਦੀ ਮੌਤ ਮੈਕਸੀਕੋ ‘ਚ ਪ੍ਰਾਈਵੈਟ ਜੈੱਟ ਕਰੈਸ਼, ਪਾਈਲਟ ਸਮੇਤ 14 ਦੀ ਮੌਤ

On Punjab

Russia-Ukraine War : ਯੂਰਪੀ ਸੁਰੱਖਿਆ ‘ਤੇ ਮੁੜ ਵਿਚਾਰ ਕਰ ਸਕਦਾ ਹੈ ਅਮਰੀਕਾ

On Punjab

ਹਾਰਦਿਕ ਦੀ ਜਗ੍ਹਾ ਸੂਰਿਆਕੁਮਾਰ ਅਤੇ ਸ਼ਾਰਦੁਲ ਦੀ ਜਗ੍ਹਾ ਸ਼ਮੀ, ਜਾਣੋ ਨਿਊਜ਼ੀਲੈਂਡ ਖਿਲਾਫ ਟੀਮ ਇੰਡੀਆ ਦੇ ਖਿਡਾਰੀ

On Punjab