ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਵਿਵੇਕ ਰਾਮਾਸਵਾਮੀ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤੀ-ਅਮਰੀਕੀ ਉੱਦਮੀ ਧੋਖੇ ਨਾਲ ਆਪਣੀ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਰਾਮਾਸਵਾਮੀ ਦੀ ਮੁਹਿੰਮ ਨੂੰ ਧੋਖਾ ਦੇਣ ਵਾਲਾ ਕਰਾਰ ਦਿੰਦਿਆਂ ਹਮਾਇਤੀਆਂ ਨੂੰ ਉਨ੍ਹਾਂ ’ਤੇ ਆਪਣੀ ਵੋਟ ਖ਼ਰਾਬ ਨਾ ਕਰਨ ਦੀ ਅਪੀਲ ਕੀਤੀ ਹੈ। ਰਾਮਾਸਵਾਮੀ ਰਿਪਬਲਿਕਨ ਨਾਮਜ਼ਦਗੀ ਦੀ ਦੌੜ ’ਚ ਟਰੰਪ ਦੇ ਸਭ ਤੋਂ ਕਰੀਬੀ ਮੁਕਾਬਲੇਬਾਜ਼ ਹਨ। ਟਰੰਪ ਵੱਲੋਂ ਇਹ ਟਿੱਪਣੀ ‘ਆਯੋਵਾ ਕਾਕਸ’ ਤੋਂ ਪਹਿਲਾਂ ਆਈ ਹੈ।