PreetNama
ਰਾਜਨੀਤੀ/Politics

Dr. Farooq Abdullah ਮੁੜ ਪਾਏ ਗਏ ਕੋਰੋਨਾ ਪਾਜ਼ੇਟਿਵ, Omar ਨੇ ਵੀ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸ੍ਰੀਨਗਰ ਸੰਸਦੀਅ ਖੇਤਰ ਤੋਂ ਸੰਸਦ ਮੈਂਬਰ ਡਾ. ਫਾਰੂਕ ਅਬਦੁੱਲਾ ਇਕ ਵਾਰ ਮੁੜ ਕੋਰੋਨਾ ਪਾਜ਼ੇਟਿਵ ਪਾ ਗਏ ਹਨ। ਉਹ ਇਸ ਸਮੇਂ ਸ੍ਰੀਨਗਰ ਦੇ ਸਿਕੱਮ ਸੌਰਾ ‘ਚ ਜ਼ੇਰੇ ਇਲਾਜ ਹਨ। ਉੱਥੇ ਸਿਕੱਮ ਹਸਪਤਾਲ ‘ਚ ਉਨ੍ਹਾਂ ਦੀ ਦੇਖਰੇਖ ਕਰ ਰਹੇ ਉਨ੍ਹਾਂ ਦੇ ਮੁੰਡੇ ਉਮਰ ਅਬਦੁੱਲਾ ਨੇ ਵੀ ਅੱਜ ਹਸਪਤਾਲ ‘ਚ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਉਨ੍ਹਾਂ ਦੇ ਬੇਟੇ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਜਾਣਕਾਰੀ ਸਾਂਝਾ ਕੀਤੀ।

ਡਾ.ਫਾਰੂਕ ਅਬਦੁੱਲਾ ਨੇ ਬੀਤੇ ਮਹੀਨੇ 2 ਮਾਰਚ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਨਾਲ ਸਬੰਧਿਤ ਕਈ ਰੈਲੀਆਂ ‘ਚ ਹਿੱਸਾ ਲਿਆ। ਇਸ ਵਿਚਕਾਰ ਉਨ੍ਹਾਂ ਦੀ ਸਿਹਤ ਵਿਗੜ ਗਈ। ਕੋਰੋਨਾ ਲੱਛਣ ਦੇਖੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਾਂਚ ਕਰਵਾਈ। ਡਾਕਟਰਾਂ ਨੇ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ। 30 ਮਾਰਚ ਨੂੰ ਆਈ ਰਿਪੋਰਟ ‘ਚ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ‘ਚ ਹੀ ਆਈਸੋਲੇਟ ਕੀਤਾ ਗਿਆ।

Related posts

ਸਿਆਸਤ ਦੇ ਰੰਗ! 37 ਦਿਨਾਂ ‘ਚ ਦੂਜੀ ਵਾਰ ਉਪ ਮੁੱਖ ਮੰਤਰੀ

On Punjab

ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ 2024

On Punjab

ਰੇਲਾਂ ਚਲਾਉਣ ਦੀ ਸਹਿਮਤੀ ਦੇ ਨਾਲ ਹੀ ਕਿਸਾਨਾਂ ਦਾ ਅਲਟੀਮੇਟਮ, ਕੈਪਟਨ ਨੇ ਲਾਈ ਵਾਅਦਿਆਂ ਦੀ ਝੜੀ

On Punjab