52.97 F
New York, US
November 8, 2024
PreetNama
ਖੇਡ-ਜਗਤ/Sports News

ਡਾਕਟਰੀ ਦੀ ਪੜ੍ਹਾਈ ਛੱਡੀ, ਹੁਣ ਪੈਰਿਸ ਓਲੰਪਿਕ ‘ਚ ਜਿੱਤੇਗੀ ਗੋਲਡ; ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗਾ ਸਿਫਤ ਕੌਰ

ਜਿਸ ਸ਼ੂਟਿੰਗ ਲਈ ਦੋ ਸਾਲ ਪਹਿਲਾਂ ਸਿਫਤ ਨੇ ਡਾਕਟਰੀ ਦੀ ਪੜ੍ਹਾਈ ਛੱਡੀ ਸੀ, ਉਸੇ ਖੇਡ ‘ਚ ਉਹ ੨੦੨੪ ਦੇ ਪੈਰਿਸ ਓਲੰਪਿਕ ਖੇਡਾਂ ਚ ਦੇਸ਼ ਦੀ ਨੁਮਾਇੰਦਗੀ ਕਰੇਗੀ ਤੇ ਨਿਸ਼ਾਨੇ ‘ਤੇ ਹੋਵੇਗਾ ਗੋਲਡ। ਬਾਕੂ ‘ਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ਼ੂਟਰ ਸਿਫਤ ਕੌਰ ਸਮਰਾ (Shooter Sifat Kaur Samra) ਨੇ ਓਲੰਪਿਕ ਦਾ ਕੋਟਾ ਹਾਸਲ ਕੀਤਾ।

ਉਹ ਓਲੰਪਿਕ ‘ਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਹਾਲਾਂਕਿ, ਉਹ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਤਗਮੇ ਤੋਂ ਖੁੰਝ ਗਈ ਤੇ ਪੰਜਵੇਂ ਸਥਾਨ ‘ਤੇ ਰਹੀ। ਅੰਤਰਰਾਸ਼ਟਰੀ ਪੱਧਰ ‘ਤੇ ਕਈ ਮੁਕਾਬਲਿਆਂ ‘ਚ ਆਪਣੇ-ਆਪ ਨੂੰ ਸਾਬਿਤ ਕਰ ਚੁੱਕੀ ਸਿਫਤ ਨੇ ਰਾਓ ਸ਼ੂਟਿੰਗ ਰੇਂਜ, ਸੈਕਟਰ-25, ਪਟਿਆਲਾ, ਚੰਡੀਗੜ੍ਹ ਵਿਖੇ ਖੇਡ ਦੇ ਗੁਰ ਸਿੱਖੇ ਹਨ। ਕੋਚ ਵਿਕਾਸ ਪ੍ਰਸਾਦ ਨੇ ਉਸ ਨੂੰ ਖੇਡ ਦੀਆਂ ਬਾਰੀਕੀਆਂ ਸਿਖਾਈਆਂ।

ਇਸੇ ਸਾਲ ਜਿੱਤੇ ਦੋ ਗੋਲਡ

ਵਿਕਾਸ ਨੇ ਦੱਸਿਆ ਕਿ ਸਿਫਤ ਇਸ ਸਮੇਂ ਪੂਰੀ ਲੈਅ ‘ਚ ਹੈ ਅਤੇ ਉਮੀਦ ਹੈ ਕਿ ਉਹ ਓਲੰਪਿਕ ‘ਚ ਦੇਸ਼ ਲਈ ਤਮਗਾ ਜ਼ਰੂਰ ਲਿਆਵੇਗੀ। ਵਿਕਾਸ ਨੇ ਦੱਸਿਆ ਕਿ ਸਿਫਤ ਨੇ ਇਸ ਸਾਲ ਚੀਨ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਟੀਮ ਅਤੇ ਸਿੰਗਲ ਵਰਗ ਵਿੱਚ ਦੋ ਸੋਨ ਤਗਮੇ ਜਿੱਤੇ ਸਨ।

ਇਸੇ ਸਾਲ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ‘ਚ ਸਿਫਤ ਦੀ ਚੋਣ ਹੋਈ ਹੈ। ਉੱਥੇ ਵੀ ਉਸ ਤੋਂ ਤਮਗਾ ਜਿੱਤਣ ਦੀ ਉਮੀਦ ਹੈ। ਸਿਫਤ ਮੂਲ ਰੂਪ ਤੋਂ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਪਵਨਦੀਪ ਸਿੰਘ ਕਿਸਾਨ ਹਨ। ਸਿਫਤ ਨੂੰ ਸ਼ੂਟਿੰਗ ਦਾ ਇੰਨਾ ਜਨੂੰਨ ਹੈ ਕਿ ਇਸ ਲਈ ਉਸ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਵੀ ਛੱਡ ਦਿੱਤੀ। ਉਹ ਫਰੀਦਕੋਟ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ।

ਕਾਫੀ ਸ਼ਾਂਤ ਤੇ ਮਿਹਨਤੀ ਹੈ ਸਿਫਤ

ਕੋਚ ਵਿਕਾਸ ਪ੍ਰਸਾਦ ਨੇ ਦੱਸਿਆ ਕਿ ਸਿਫਤ ਨੇ 2017-18 ਤੋਂ ਉਸ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਤਿੰਨ ਸਾਲਾਂ ਤਕ ਉਹ ਉਸ ਤੋਂ ਸ਼ੂਟਿੰਗ ਦੇ ਗੁਰ ਸਿੱਖਦੀ ਰਹੀ। ਸ਼ੂਟਿੰਗ ਕਾਰਨ ਆਪਣੀ ਪੜ੍ਹਾਈ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਉਹ ਹਰ ਸ਼ਨੀਵਾਰ ਤੇ ਐਤਵਾਰ ਨੂੰ ਵਿਸ਼ੇਸ਼ ਤੌਰ ‘ਤੇ ਫਰੀਦਕੋਟ ਤੋਂ ਚੰਡੀਗੜ੍ਹ ਆ ਕੇ ਕੋਚਿੰਗ ਲੈਂਦੀ ਸੀ ਤੇ ਦੋ ਦਿਨ ਅਭਿਆਸ ਕਰਨ ਤੋਂ ਬਾਅਦ ਵਾਪਸ ਆਉਂਦੀ ਸੀ। ਕੋਚ ਵਿਕਾਸ ਦਾ ਕਹਿਣਾ ਹੈ ਕਿ ਸਿਫਤ ਬਹੁਤ ਸ਼ਾਂਤ ਤੇ ਮਿਹਨਤੀ ਹੈ। ਉਸ ਨੂੰ ਕੋਈ ਵੀ ਚੀਜ਼ ਇਕ ਵਾਰ ਹੀ ਦੱਸਣੀ ਪੈਂਦੀ ਹੈ।

ਛੋਟੀ ਉਮਰੇ ਹਾਸਲ ਕੀਤੀਆਂ ਕਈ ਉਪਲਬਧੀਆਂ

50 ਮੀ. ਰਾਈਫਲ 3 ਪੁਜੀਸ਼ਨ ‘ਚ ਦੇਸ਼ ਦੀ ਨੰਬਰ ਇਕ ਨਿਸ਼ਾਨੇਬਾਜ਼ ਸਿਫਤ ਇਸ ਸਮੇਂ 50 ਮੀਟਰ ਰਾਈਫਲ 3 ਪੋਜ਼ੀਸ਼ਨ ‘ਚ ਦੇਸ਼ ਦੀ ਨੰਬਰ ਇਕ ਨਿਸ਼ਾਨੇਬਾਜ਼ ਹੈ। ਉਸ ਦੀ ਵਿਸ਼ਵ ਰੈਂਕਿੰਗ 19 ਹੈ। 21 ਸਾਲਾ ਸਿਫਤ ਨੇ ਬਹੁਤ ਹੀ ਛੋਟੇ ਕਰੀਅਰ ‘ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਸਿਫਤ ਨੇ 2022 ‘ਚ ਜਰਮਨੀ ਵਿਚ ਹੋਏ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਜੂਨੀਅਰ ਕੱਪ ਵਿਚ ਚਾਰ ਮੈਡਲ ਜਿੱਤੇ ਸਨ।

ਉਸ ਮੁਕਾਬਲੇ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ‘ਚ, ਉਸਨੇ ਸਿੰਗਲਜ਼ ਟਚ ਗੋਲਡ, ਮਿਕਸਡ ਟੀਮ ਮੁਕਾਬਲੇ ‘ਚ ਚਾਂਦੀ ਤੇ ਟੀਮ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤਿਆ। ਇਸੇ ਟੂਰਨਾਮੈਂਟ ‘ਚ ਸਿਫਤ ਨੇ 50 ਮੀਟਰ ਰਾਈਫਲ ਪ੍ਰੋਨ ਦੇ ਮਿਸ਼ਰਤ ਟੀਮ ਮੁਕਾਬਲੇ ‘ਚ ਚਾਂਦੀ ਦਾ ਤਗ਼ਮਾ ਜਿੱਤਿਆ। ਸੀਨੀਅਰ ਵਰਗ ‘ਚ ਸਿਫਤ ਨੇ ਚੇਂਗਵਾਨ ‘ਚ ਆਯੋਜਿਤ ਸ਼ੂਟਿੰਗ ਵਿਸ਼ਵ ਕੱਪ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ‘ਚ ਕਾਂਸੀ ਦਾ ਤਗਮਾ ਜਿੱਤਿਆ।

Related posts

36th National Games: ਪ੍ਰਧਾਨ ਮੰਤਰੀ ਮੋਦੀ ਕਰਨਗੇ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ, ਗੁਜਰਾਤ ਪਹਿਲੀ ਵਾਰ ਕਰ ਰਿਹੈ ਮੇਜ਼ਬਾਨੀ

On Punjab

ਮੌਜੂਦਾ ਚੈਂਪੀਅਨ ਟੀਮ ਸਣੇ T20 World Cup ਤੋਂ ਬਾਹਰ ਹੋਈਆਂ ਇਹ 4 ਟੀਮਾਂ, ਇਸ ਇਕ ਟੀਮ ਨੇ ਕੀਤਾ ਕੂਆਲੀਫਾਈ

On Punjab

ਤੇਂਦੁਲਕਰ ਨੇ ਵੀ ਮੰਨਿਆ ਜਸਪ੍ਰੀਤ ਦਾ ਲੋਹਾ, ਵੱਡੀ ਭਵਿੱਖਬਾਣੀ

On Punjab