Rishabh Pant Troll MS Dhoni : ਦਿੱਲੀ : ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਐਤਵਾਰ ਨੂੰ ਪਹਿਲਾ ਟੀ-20 ਮੁਕਾਬਲਾ ਖੇਡਿਆ ਗਿਆ. ਜਿਸ ਵਿੱਚ ਬੰਗਲਾਦਸ਼ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਇਸ ਮੈਚ ਨੂੰ ਜਿੱਤਦਿਆਂ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਬੰਗਲਾਦੇਸ਼ ਨੇ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ । ਇਸ ਮੁਕਾਬਲੇ ਵਿੱਚ ਭਾਰਤ ਦੇ ਹਾਰਨ ਦੀ ਸਭ ਤੋਂ ਵੱਡੀ ਵਜ੍ਹਾ ਭਾਰਤੀ ਟੀਮ ਦੀ ਖ਼ਰਾਬ ਫੀਲਡਿੰਗ, ਗੇਂਦਬਾਜ਼ੀ ਅਤੇ DRS ਦਾ ਲਿਆ ਗਿਆ ਫੈਸਲਾ ਵੀ ਗਲਤ ਰਿਹਾ । ਜਿਸ ਕਾਰਨ ਭਾਰਤ ਦਾ ਇੱਕ ਰੀਵੀਊ ਵੀ ਰਿਸ਼ਭ ਪੰਤ ਦੀ ਗਲਤੀ ਨਾਲ ਖ਼ਰਾਬ ਹੋ ਗਿਆ।
ਇਸ ਟੀ-20 ਮੁਕਾਬਲੇ ਵਿੱਚ 10ਵੇਂ ਓਵਰ ਦੀ ਆਖਰੀ ਗੇਂਦ ‘ਤੇ ਰਿਸ਼ਭ ਪੰਤ ਨੇ DRS ਲੈਣ ਵਿੱਚ ਵੱਡੀ ਗਲਤੀ ਕੀਤੀ। ਇਸ ਮੌਕੇ ਪੰਤ ਅਤਿ ਆਤਮਵਿਸ਼ਵਾਸ ਨਾਲ ਭਰੇ ਹੋਏ ਨਜ਼ਰ ਆ ਰਹੇ ਸਨ, ਜਦਕਿ ਦੂਜੇ ਪਾਸੇ ਯੁਜਵੇਂਦਰ ਚਾਹਲ ਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਸੀ ਕਿ ਗੇਂਦ ਨੂੰ ਬੱਲੇ ਨੇ ਛੂਹਿਆ ਹੈ ਜਾਂ ਨਹੀਂ। ਇਸ ਮਾਮਲੇ ਵਿੱਚ ਰੀ-ਪਲੇਅ ਦੇਖਣ ਤੋਂ ਬਾਅਦ ਪਤਾ ਚੱਲਿਆ ਕਿ ਗੇਂਦ ਬੱਲੇ ਨਾਲ ਲੱਗੀ ਹੀ ਨਹੀਂ ਸੀ ਜਿਸ ਕਾਰਨ ਭਾਰਤ ਦਾ ਇੱਕ ਰਿਵਿਊ ਖਰਾਬ ਹੋ ਗਿਆ ।
ਦੱਸ ਦੇਈਏ ਕਿ ਪੰਤ ਵੱਲੋਂ ਲਏ ਇਸ ਗਲਤ ਫੈਸਲੇ ਤੋਂ ਬਾਅਦ ਦਿੱਲੀ ਦੇ ਸਟੇਡੀਅਮ ਵਿੱਚ ਫੈਨਜ਼ ਧੋਨੀ-ਧੋਨੀ ਦੇ ਨਾਅਰੇ ਲਗਾਉਣ ਲੱਗ ਗਏ , ਕਿਉਂਕਿ ਧੋਨੀ DRS ਲੈਣ ਵਿੱਚ ਮਾਹਿਰ ਮੰਨੇ ਜਾਂਦੇ ਹਨ ।