ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤਕਰੀਬਨ ਹਰ ਮੁੱਦੇ ‘ਤੇ ਆਪਣੀ ਗੱਲ ਬੇਖੌਫ ਹੋ ਕੇ ਰੱਖਦੀ ਹੈ। ਸੋਸ਼ਲ ਮੀਡੀਆ ਦੇ ਰਾਹੀਂ ਉਹ ਸਰਕਾਰ, ਸਮਾਜ ਤੇ ਬਾਲੀਵੁੱਡ ਨਾਲ ਜੁੜੇ ਮੁੱਦਿਆਂ ‘ਤੇ ਆਪਣੀ ਟਿੱਪਣੀ ਕਰਦੀ ਰਹਿੰਦੀ ਹੈ ਕੰਗਨਾ ਨੇ ਹੁਣ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੇ ਡਰੱਗ ਕੇਸ ਵਿਚ ਫੱਸਣ ਤੋਂ ਬਾਅਦ ਉਨ੍ਹਾਂ ਨਾਲ ਹਮਦਰਦੀ ਜਤਾਉਂਦੇ ਹੋਏ ਅਜਿਹੇ ਲੋਕਾਂ ਨੂੰ ਲੰਬੇ ਹੱਥੀ ਲਿਆ ਹੈ ਜੋ ਆਪਰਾਧਿਕ ਗਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ।
ਡਰੱਗ ਮਾਮਲੇ ‘ਚ ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੇ ਪੱਖ ਤੇ ਵਿਰੋਧ ‘ਚ ਬਹਿਸ ਚੱਲ ਰਹੀ ਹੈ। ਸ਼ਾਹਰੁਖ ਦੇ ਪ੍ਰਸ਼ੰਸਕ ਤੇ ਸਹਿਯੋਗੀ ਆਰੀਅਨ ਨੂੰ ਨਿਰਦੋਸ਼ ਮੰਨਦੇ ਹੋਏ ਤੇ ਮੀਡੀਆ ਵਿਚ ਟ੍ਰੋਲਿੰਗ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ, ਦੂਸਰਾ ਪੱਖ ਮੰਨਦਾ ਹੈ ਕਿ ਕਾਨੂੰਨ ਨੂੰ ਆਪਣਾ ਰਾਹ ਅਪਣਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਪਿਛਲੇ ਇੱਕ ਜਾਂ ਦੋ ਦਿਨਾਂ ਵਿਚ ਸੋਸ਼ਲ ਮੀਡੀਆ ਵਿੱਚ ਆਰੀਅਨ ਦਾ ਸਮਰਥਨ ਵਧਿਆ ਹੈ।
ਕੰਗਨਾ ਨੇ ਟਿੱਪਣੀ ਕਰਦੇ ਹੋਏ ਇੰਸਟਾਗ੍ਰਾਮ ਸਟੋਰੀ ਵਿਚ ਲਿਖਿਆ- ਹੁਣ ਸਾਰੇ ਮਾਫੀਆ ਪੱਪੂ ਆਰੀਅਨ ਦੇ ਬਚਾਅ ਵਿਚ ਆ ਰਹੇ ਹਨ। ਅਸੀਂ ਸਾਰੇ ਗ਼ਲਤੀ ਕਰਦੇ ਹਾਂ ਪਰ ਸਾਨੂੰ ਉਸ ਦਾ ਸਪੋਰਟ ਨਹੀਂ ਕਰਨਾ ਚਾਹੀਦਾ। ਮੈਨੂੰ ਯਕੀਨ ਹੈ ਕਿ ਇਸ ਨਾਲ ਉਸ ਨੂੰ (ਆਰੀਅਨ) ਨੂੰ ਇਕ ਨਜ਼ਰਿਆ ਮਿਲੇਗਾ ਤੇ ਆਪਣੇ ਕੰਮਾਂ ਦੇ ਨਤੀਜੇ ਦਾ ਪਤਾ ਲੱਗੇਗਾ। ਉਮੀਦ ਹੈ ਕਿ ਇਸ ਨਾਲ ਉਸ ਨੂੰ Evolve ਹੋਣ ਵਿਚ ਮਦਦ ਮਿਲੇਗੀ ਤੇ ਇਕ ਵੱਡਾ ਤੇ ਬਿਹਤਰ ਇਨਸਾਨ ਨਿਕਲੇਗਾ। ਇਹ ਠੀਕ ਹੈ ਕਿ ਲੋਕ ਜਦੋਂ ਨਾਜੁਕ ਸਮੇਂ ਵਿਚ ਹੁੰਦੇ ਹਨ ਤਾਂ ਉਨ੍ਹਾਂ ਦੇ ਬਾਰੇ ਚਰਚਾ ਨਹੀਂ ਕਰਨੀ ਚਾਹੀਦੀ ਪਰ ਇਹ ਅਹਿਸਾਸ ਕਰਵਾਉਣਾ ਕਿ ਉਨ੍ਹਾਂ ਨੇ ਕੁਝ ਗ਼ਲਤ ਨਹੀਂ ਕੀਤਾ, ਇਹ ਆਪਰਾਧਿਕ ਹੈ।