PreetNama
ਸਿਹਤ/Health

Dry Fruits in Diet: ਖ਼ੁਸ਼ਕ ਮੇਵੇ ਆਪਣੀ ਖ਼ੁਰਾਕ ’ਚ ਸ਼ਾਮਲ ਕਰੋ ਤੇ ਤੰਦਰੁਸਤ ਰਹੋ

ਫਲ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਹਨ। ਫਲ ਸੁਆਦਲੇ ਤੇ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇੰਝ ਹੀ ਖ਼ੁਸ਼ਕ ਮੇਵਿਆਂ ਭਾਵ ਡ੍ਰਾਈ ਫ਼ਰੂਟਸ ਦਾ ਆਪਣਾ ਇੱਕ ਵੱਖਰਾ ਮਹੱਤਵ ਹੁੰਦਾ ਹੈ। ਇਨ੍ਹਾਂ ਰਾਹੀਂ ਕੁਦਰਤੀ ਖੰਡ ਕਾਫ਼ੀ ਮਾਤਰਾ ’ਚ ਮਿਲਦੀ ਹੈ।

ਜਿਹੜੇ ਲੋਕ ਸੁੱਕੇ ਮੇਵੇ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਦੇ ਹਨ, ਉਹ ਵਧੇਰੇ ਤੰਦਰੁਸਤ ਰਹਿੰਦੇ ਹਨ। ਇਸ ਬਾਰੇ ਇੱਕ ਖੋਜ ਦੇ ਨਤੀਜੇ ਅਕੈਡਮੀ ਆਫ਼ ਨਿਊਟ੍ਰੀਸ਼ਨ ਐਂਡ ਡਾਇਬਟਿਕਸ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

ਇਸ ਖੋਜ ਵਿੱਚ 25 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ 24 ਘੰਟਿਆਂ ਲਈ ਸੁੱਕੇ ਮੇਵੇ ਦਿੱਤੇ ਗਏ ਸਨ। ਉਸੇ ਦਿਨ ਉਹ ਵਧੇਰੇ ਫਲ ਖਾਣ ਲਈ ਪ੍ਰੇਰਿਤ ਹੋਏ।

ਇਨ੍ਹਾਂ ਨਾਲ ਉਨ੍ਹਾਂ ਨੂੰ ਵਧੇਰੇ ਕੈਲੋਰੀਜ਼ ਵੀ ਪ੍ਰਾਪਤ ਹੋਈਆਂ। ਡ੍ਰਾਈ ਫ਼ਰੂਟਸ ਨੂੰ ਵਰਤਦੇ ਸਮੇਂ ਕੈਲੋਰੀ ਉੱਤੇ ਧਿਆਨ ਦੇਣਾ ਪੈਂਦਾ ਹੈ। ਇਸ ਲਈ ਇਹ ਯਕੀਨੀ ਬਣਾਓ ਕਿ ਘੱਟ ਪੋਸ਼ਕ ਖਾਣੇ ਨਾਲ ਕੈਲੋਰੀ ਘਆ ਸਕੋ; ਜਿਸ ਨਾਲ ਸੁੱਕੇ ਮੇਵੇ ਖਾਣ ਦਾ ਸ਼ਾਨਦਾਰ ਲਾਭ ਮਿਲ ਸਕੇ।

ਆਪਣੀ ਖ਼ੁਰਾਕ ਵਿੱਚ ਕੁਝ ਜਾਮਣਾਂ ਤੇ ਖੁਰਮਾਨੀ ਨੂੰ ਸ਼ਾਮਲ ਕਰੋ। ਸਲਾਦ ਨੂੰ ਥੋੜ੍ਹਾ ਮਿੱਠਾ ਬਣਾਉਣ ਲਈ ਕੋੜ੍ਹੀ ਕਿਸ਼ਮਿਸ਼ ਤੇ ਸੁੱਕਾ ਸੇਬ ਜੋੜੋ। ਆਪਣੀ ਮਿੱਠੀ ਡਿਸ਼ ਨੂੰ ਵਧੇਰੇ ਤੰਦਰੁਸਤ ਬਣਾਉਣ ਲਈ ਖੰਡ ਦੀ ਥਾਂ ਕਿਸ਼ਮਿਸ਼ ਤੇ ਖਜੂਰ ਨੂੰ ਰੱਖਿਆ ਜਾ ਸਕਦਾ ਹੈ।

Related posts

Covid 19 latest update : ਕੋਰੋਨਾ ਤੋਂ ਬਚਣ ਲਈ ਜ਼ਿਆਦਾ ਕਾਰਗਰ ਹੈ ਇਹ ਸਸਤਾ ਮਾਸਕ, ਰਿਸਰਚ ’ਚ ਹੋਇਆ ਵੱਡਾ ਖੁਲਾਸਾ

On Punjab

ਜਾਣੋ, ਯੂਰਿਕ ਐਸਿਡ ਨੂੰ ਦੂਰ ਕਰਨ ਦਾ ਆਸਾਨ ਨੁਸਖ਼ਾ

On Punjab

ਘਰੇਲੂ Hand Sanitizer ਨਾਲ ਰਹੋ ਕੋਰੋਨਾ ਮੁਕਤ

On Punjab