ਅੱਜ ਸ਼ਾਮ ਚਾਰ ਵਜੇ ਦੇ ਕਰੀਬ ਕੈਲੇਫੋਰਨੀਆ ਦੇ ਪੰਜਾਬੀ ਬਹੁ-ਗਿਣਤੀ ਵਾਲੇ ਸ਼ਹਿਰ ਯੂਬਾ ਸਿਟੀ ਵਿਚ ਭੁਚਾਲ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ।ਇਹਨਾਂ ਝਟਕਿਆਂ ਨੂੰ ਨਾਲ ਲੱਗਦੇ ਸ਼ਹਿਰਾਂ ਵਿਚ ਵੀ ਮਹਿਸੂਸ ਕੀਤਾ ਗਿਆ ।
ਭੁਚਾਲ ਦੇ ਝਟਕੇ ਮਹਿਸੂਸ ਕਰਦਿਆਂ ਹੀ ਲੋਕ ਘਰਾਂ, ਦਫ਼ਤਰਾਂ ਅਤੇ ਸ਼ਾਪਿੰਗ ਮਾਲਾਂ ਵਿੱਚੋਂ ਬਾਹਰ ਨਿਕਲ ਆਏ ।
ਭੂ-ਵਿਗਿਆਨੀਆਂ ਮੁਤਾਬਕ ਇਹ ਭੁਚਾਲ 5.9 ਮੈਗਨੀਚਿਊਡ ਸ਼ਕਤੀ ਵਾਲਾ ਸੀ । ਯਾਦ ਰਹੇ ਕੈਲੇਫੋਰਨੀਆ ਵਿਚ 5.0 ਅਤੇ 6.0 ਮੈਗਨੀਚਿਊਡ ਸ਼ਕਤੀ ਵਾਲੇ ਪੰਜ-ਛੇ ਭੁਚਾਲ ਔਸਤ ਹਰ ਸਾਲ ਆਉਂਦੇ ਰਹਿੰਦੇ ਹਨ । ਕਿਸੇ ਨੁਕਸਾਨ ਦੀ ਅਜੇ ਤਕ ਕੋਈ ਖ਼ਬਰ ਨਹੀਂ ਪ੍ਰਾਪਤ ਹੋਈ।