ਕੰਗਨਾ ਰਣੌਤ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਐਮਰਜੈਂਸੀ ਆਪਣੇ ਐਲਾਨ ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ‘ਚ ਕੰਗਨਾ ਦੀ ਪਹਿਲੀ ਲੁੱਕ ਸਾਹਮਣੇ ਆਉਂਦੇ ਹੀ ਐਮਰਜੈਂਸੀ ਹਰ ਪਾਸੇ ਸੁਰਖੀਆਂ ਬਣ ਗਈ। ਕੰਗਨਾ ਦੀ ਐਕਟਿੰਗ ਅਤੇ ਉਸ ਦੇ ਲੁੱਕ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹੁਣ ਫਿਲਮ ਦਾ ਇੱਕ ਹੋਰ ਖਾਸ ਕਿਰਦਾਰ ਸੰਜੇ ਗਾਂਧੀ ਦਾ ਲੁੱਕ ਸਾਹਮਣੇ ਆਇਆ ਹੈ, ਜਿਸ ਨੂੰ ਅਦਾਕਾਰ ਵਿਸ਼ਾਕ ਨਾਇਰ ਨਿਭਾਅ ਰਿਹਾ ਹੈ।
ਕੰਗਨਾ ਰਣੌਤ ਨੇ ਮੰਗਲਵਾਰ ਨੂੰ ਐਮਰਜੈਂਸੀ ਤੋਂ ਵਿਸਾਕ ਨਾਇਰ ਦੇ ਕਿਰਦਾਰ ਦੀ ਪਹਿਲੀ ਝਲਕ ਜਾਰੀ ਕੀਤੀ ਅਤੇ ਇਸ ਨੂੰ ਕੈਪਸ਼ਨ ਦਿੱਤਾ, “ਪੇਸ਼ ਹੈ ਟੈਂਲੇਟ ਦੇ ਪਾਵਰ ਹਾਊਸ ਵਿਸਾਕ ਨਾਇਰ, ਰਾਹੁਲ ਗਾਂਧੀ ਦੇ ਕਿਰਦਾਰ ‘ਚ। ਸੰਜੇ ਇੰਦਰਾ ਦੀ ਆਤਮਾ ਸੀ… ਜਿਸਨੂੰ ਉਹ ਪਿਆਰ ਕਰਦਾ ਸੀ ਅਤੇ ਗੁਆ ਦਿੱਤਾ।” ਇੱਥੇ ਵੇਖੋ ਵਿਸਾਕ ਨਾਇਰ ਦਾ First look…,