ਮਾਨਚੈਸਟਰ ਯੂਨਾਈਟਿਡ ਦੀ ਟੀਮ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਟਾਟੇਨਹਮ ਨੂੰ 3-0 ਨਾਲ ਦਰੜ ਦਿੱਤਾ। ਮਾਨਚੈਸਟਰ ਯੂਨਾਈਟਿਡ ਵੱਲੋਂ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ 39ਵੇਂ ਮਿੰਟ ਵਿਚ ਗੋਲ ਕਰ ਟੀਮ ਨੂੰ ਬੜ੍ਹਤ ਦਿਵਾਈ। ਮਾਨਚੈਸਟਰ ਯੂਨਾਈਟਿਡ ਨੇ ਇਸ ਬੜ੍ਹਤ ਨੂੰ ਪਹਿਲੇ ਅੱਧ ਤਕ ਕਾਇਮ ਰੱਖਿਆ ਤੇ ਟਾਟੇਨਹਮ ਨੂੰ ਬਰਾਬਰੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਤੋਂ ਬਾਅਦ ਦੂਜੇ ਅੱਧ ਵਿਚ ਏਡੀਸਨ ਕਵਾਨੀ ਨੇ 64ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ। ਫਿਰ ਮਾਰਕਸ ਰਸ਼ਫੋਰਡ ਨੇ 86ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਇਕਤਰਫ਼ਾ ਜਿੱਤ ਵੱਲ ਵਧਾਇਆ। ਤੈਅ ਸਮੇਂ ਤਕ ਟਾਟੇਨਹਮ ਦੀ ਟੀਮ ਇਕ ਵੀ ਗੋਲ ਨਹੀਂ ਕਰ ਸਕੀ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਮਾਨਚੈਸਟਰ ਯੂਨਾਈਟਿਡ 10 ਮੈਚਾਂ ਵਿਚ 17 ਅੰਕ ਲੈ ਕੇ ਪੰਜਵੇਂ ਸਥਾਨ ‘ਤੇ ਹੈ ਜਦਕਿ ਟਾਟੇਨਹਮ 10 ਮੁਕਾਬਲਿਆਂ ਵਿਚ 15 ਅੰਕਾਂ ਨਾਲ ਅੱਠਵੇਂ ਸਥਾਨ ‘ਤੇ ਹੈ।