ਪੰਜਾਬ ਪੁਲਿਸ ਦੇ ਆਪ੍ਰੇਸ਼ਨ ਅੰਮ੍ਰਿਤਪਾਲ ‘ਚ ਹੁਣ ਕੌਮੀ ਜਾਂਚ ਏਜੰਸੀ NIA ਦੀ ਐਂਟਰੀ ਹੋਈ ਹੈ। ਐੱਨਆਈਏ ਦੀਆਂ 8 ਟੀਮਾਂ ਪੰਜਾਬ ਪੁੱਜੀਆਂ ਹਨ ਜੋ ਅੰਮ੍ਰਿਤਪਾਲ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਜਲੰਧਰ, ਤਰਨਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ ਪਹੁੰਚੀਆਂ ਹਨ। ਐੱਨਆਈਏ ਅੰਮ੍ਰਿਤਪਾਲ ਐਂਡ ਬ੍ਰਿਗੇਡ ਦਾ ISI ਨਾਲ ਲਿੰਕ ਖੰਗਾਲ ਰਹੀ ਹੈ।