ਪ੍ਰਧਾਨ ਮੰਤਰੀ ਨਰਿੰਦਰ ਮੋਦੀ PM Narendra Modi ਨੇ ਸੋਮਵਾਰ ਨੂੰ ਯੂਰਪ ਸੰਘ ਦੀ ਪ੍ਰੈਜੀਡੈਂਟ ਉਸੂਲਾ ਵੋਨ ਡੇਰ ਨਾਲ ਫੋਨ ‘ਤੇ ਗੱਲਬਾਤ ਕੀਤੀ। ਭਾਰਤ ਤੇ EU ‘ਚ ਕੋਵਿਡ-19 ਕਾਰਨ ਪੈਦਾ ਹਾਲਾਤ ‘ਤੇ ਹਾਲਾਤ ‘ਤੇ ਦੋਵੇਂ ਉੱਚ ਆਗੂਆਂ ਨੇ ਗੱਲ ਕੀਤੀ। ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਸੰਘਰਸ਼ ‘ਚ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ‘ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੀ ਆਫਤ ਝੱਲ ਰਹੇ ਭਾਰਤ ਦੀ ਮਦਦ ਲਈ ਅੱਗੇ ਆਏ ਯੂਰਪ ਸੰਘ ਤੇ ਉਸ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ ਹੈ। ਦੋਵੇਂ ਆਗੂਆਂ ਨੇ ਜੁਲਾਈ ‘ਚ ਹੋਏ ਸੰਮੇਲਨ ਤੋਂ ਬਾਅਦ ਭਾਰਤ-ਯੂਰਪ ਸੰਘ ਰਣਨੀਤਕ ਸਾਂਝੇਦਾਰੀ ਨੂੰ ਲੈ ਕੇ ਕਿਹਾ ਕਿ ਇਸ ਨਾਲ ਨਵਾਂ ਵਿਸਥਾਰ ਮਿਲਿਆ ਹੈ।