PreetNama
ਖੇਡ-ਜਗਤ/Sports News

Euro 2021 ਤੋਂ ਬਾਹਰ ਹੋਣ ਬਾਅਦ ਰੋਨਾਲਡੋ ਨੇ ਬੈਲਜੀਅਮ ਦੇ ਗੋਲਕੀਪਰ ਨੂੰ ਗਲੇ ਲਾ ਕੇ ਕਿਹਾ- ‘ਲੱਕੀ, ਆਹਾ..’ Viral Video

Euro 2020 ਬੈਲਜੀਅਮ ਤੋਂ ਮਿਲੀ ਹਾਰ ਤੋਂ ਬਾਅਦ ਰੋਨਾਲਡੋ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਦਿਗਜ਼ ਰੋਨਾਲਡੋ ਨੇ ਹਾਰ ਤੋਂ ਬਾਅਦ ਕਪਤਾਨ ਦਾ ‘ਆਰਮ ਬੈਂਡ’ ਹੇਠਾਂ ਸੁੱਟ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਬੈਲਜੀਅਮ ਨੇ ਪੁਰਤਗਾਲ ਨੂੰ ਹਰਾਉਣ ਲਈ ਖਾਸ ਰਣਨੀਤੀ ਦਾ ਇਸਤੇਮਾਲ ਕੀਤਾ ਸੀ। ਦਰਅਸਲ ਬੈਲਜੀਅਮ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਇਕ ਛੋਟੇ ਘੇਰੇ ‘ਰੱਖਿਆ ਤੇ ਦੂਜੇ ਮੁੰਡੇ ‘ਤੇ ਹਮਲਾਵਰ ਤੇਵਰ ਅਪਣਾ ਕੇ ਮੌਜੂਦਾ ਚੈਂਪੀਅਨ ਪੁਰਤਗਾਲ ਨੂੰ 1-0 ਨਾਲ ਹਰਾ ਕਰਕੇ ਯੂਰੋਪੀਆ ਫੁੱਟਬਾਲ ਚੈਂਪੀਅਨਸ਼ਿਪ- ਯੂਰੋ 2020 ਦੇ ਕੁਆਰਟਰ ਫਾਈਨਲ ‘ਚ ਦਾਖਲ ਕੀਤਾ। ਵਿਸ਼ਵ ‘ਚ ਨੰਬਰ ਇਕ ਰੈਂਕਿੰਗ ਦੀ ਟੀਮ ਬੈਲਜੀਅਮ ਨੇ ਐਤਵਾਰ ਨੂੰ ਖੇਡੇ ਗਏ ਮੈਚ ‘ਚ ਰੋਨਾਲਡੋ ਨੂੰ ਗੋਲ ਨਹੀਂ ਕਰ ਦਿੱਤਾ ਜੋ ਪੁਰਤਗਾਲ ਨੂੰ ਭਾਰੀ ਪਿਆ। ਆਖਰੀ ਸੀਟੀ ਵਜਦੇ ਹੀ ਰੋਨਾਲਡੋ ਦੀ ਨਿਰਾਸ਼ਾ ਸਪੱਸ਼ਟ ਦਿਖ ਰਹੀ ਸੀ। ਉਨ੍ਹਾਂ ਨੇ ਕਪਤਾਨ ਦਾ ਆਰਮ ਬੈਂਡ ਹੇਠਾਂ ਸੁੱਟ ਦਿੱਤਾ ਸੀ।

ਹਾਰ ਤੋਂ ਬਾਅਦ ਰੋਨਾਲਡੋ ਨੇ ਵਿਰੋਧੀ ਟੀਮ ਦੇ ਗੋਲਕੀਪਰ ਨੂੰ ਕਿਹਾ-ਲੱਕੀ ਰਹੇ ਤੁਸੀਂ ਲੋਕ…

 

 

ਜ਼ਿਕਰਯੋਗ ਹੈ ਕਿ ਬਾਅਦ ‘ਚ ਰੋਨਾਲਡੋ ਰੀਅਲ ਮੈਡ੍ਰਿਡ ਟੀਮ ਦੇ ਸਾਥੀ ਤੇ ਬੈਲਜੀਅਮ ਦੇ ਗੋਲਕੀਪਰ ਧਿਬਾਟ ਕਟ੍ਰੋਇਸ ਨਾਲ ਗੱਲ ਕਰਦੇ ਦਿਖੇ ਤੇ ਉਨ੍ਹਾਂ ਨੂੰ ਗਲੇ ਨਾਲ ਲਾਇਆ। ਗਲੇ ਲਾਉਣ ਤੋਂ ਪਹਿਲਾਂ ਰੋਨਾਲਡੋ ਨੇ ਵਿਰੋਧੀ ਟੀਮ ਨੂੰ ਗੋਲਕੀਪਰ ਧਿਬਾਟ ਨੂੰ ਕਿਹਾ-ਲੱਕੀ, ਆਹ? ਅੱਜ ਗੇਂਦ ਅੰਦਰ ਜਾਣੀ ਚਾਹੀਦੀ ਸੀ, ਕਿਸਮਤ ਨੇ ਤੁਹਾਡਾ ਸਾਥ ਦੇ ਦਿੱਤਾ ਦੋਸਤ,” ਰੋਨਾਲਡੋ ਦੇ ਅਜਿਹਾ ਕਹਿਣ ‘ਤੇ ਗੋਲਕੀਪਰ ਨੇ ਰਿਪਲਾਈ ‘ਚ ਕਿਹਾ, ਗੁੱਡ ਲੱਕ ਦੋਸਤ…’ਦੋਵਾਂ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਸ ਹੋ ਰਿਹਾ ਹੈ।

Related posts

ਐਮ ਐਸ ਧੋਨੀ ਨੇ ਮੰਨੀ ICC ਦੀ ਗੱਲ, ਨਹੀਂ ਪਹਿਨਣਗੇ ‘ਬਲਿਦਾਨ ਚਿੰਨ੍ਹ’ ਵਾਲੇ ਦਸਤਾਨੇ

On Punjab

ਚਾਨਾਂਬਾਮ ਨੇ ਜੂਡੋ ’ਚ ਜਿੱਤਿਆ ਗੋਲਡ ਮੈਡਲ, ਬ੍ਰਾਜ਼ੀਲ ਦੀ ਬਿਆਂਕਾ ਰੇਸ ਨੂੰ ਪਛਾੜ ਕੇ ਸਿਖਰਲਾ ਸਥਾਨ ਕੀਤਾ ਹਾਸਲ

On Punjab

ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ‘ਚ ਨਿੱਤਰੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਦਿੱਤਾ ਵੱਡਾ ਬਿਆਨ

On Punjab