ਵੇਸਨ, ਐਲੋਵੇਰਾ ਜੇਲ ਤੇ ਸਰ੍ਹੋਂ ਦੇ ਤੇਲ ਨਾਲ ਹਟਾਓ ਚਿਹਰੇ ਦੇ ਵਾਲ
ਫੈਸ਼ੀਅਲ ਹੇਅਰ ਨੂੰ ਕਢਣ ਲਈ ਤੁਸੀਂ 1/4 ਚਮਚ ਵੇਸਣ, 4 ਚਮਚਾ ਐਲੋਵੇਰਾ ਜੈੱਲ ਤੇ 2 ਚਮਚ ਸਰ੍ਹੋਂ ਦਾ ਤੇਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ 15-20 ਮਿੰਟ ਲਈ ਲਗਾਓ। ਇਸ ਨੂੰ 20 ਮਿੰਟ ਲਈ ਸੁੱਕਣ ਦਿਓ ਤੇ ਫਿਰ ਸਾਫ਼ ਪਾਣੀ ਨਾਲ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਚਿਹਰੇ ਨੂੰ ਸੁੱਕਾ ਕੇ ਤੇ ਜੈਤੂਨ ਦੇ ਤੇਲ ਨਾਲ ਇਸ ਦੀ ਮਾਲਸ਼ ਕਰੋ।
ਮੱਕੀ ਦੇ ਆਟੇ ਨਾਲ ਸਕਰਬ ਕਰੋ

 

 

ਚਿਹਰੇ ਦੇ ਵਾਲਾਂ ਹਟਾਉਣ ਲਈ ਮੱਕੀ ਦੇ ਆਟੇ ਨਾਲ ਸਕਰਬ ਕਰੋ। ਇਸ ਸਕਰਬ ਬਣਾਉਣ ਲਈ ਇਕ ਆਂਡਾ ਦੇ ਚਿੱਟਾ ਹਿੱਸਾ ਲਓ ਤੇ ਇਸ ‘ਚ ਥੋੜ੍ਹੀ ਚੀਨੀ ਤੇ ਮੱਕੀ ਦਾ ਆਟਾ ਮਿਲਾਓ। ਇਸ ਪੇਸਟ ਨੂੰ ਵਾਲਾਂ ਦੀ ਥਾਂ ਲਗਾਓ ਤੇ ਹਲਕੀ ਜਿਹੀ ਮਸਾਜ ਕਰੋ। ਇਸ ਮਸਾਜ ਨੂੰ 5 ਮਿੰਟ ਬਾਅਦ ਇਸ ਪੇਸਟ ਨੂੰ ਰਗੜ ਕੇ ਹਟਾਓ। ਹਫਤੇ ਵਿਚ ਦੋ ਵਾਰ ਇਸ ਪੇਸਟ ਨੂੰ ਚਿਹਰੇ ‘ਤੇ ਲਾਓਗੇ ਤਾਂ ਤੁਹਾਨੂੰ ਅਨਚਾਹੇ ਵਾਲਾਂ ਤੋ ਨਿਜਾਤ ਮਿਲੇਗਾ।
ਵੇਸਨ ਦੇ ਪੈਕ ਤੋਂ ਹਟਾਓ ਚਿਹਰੇ ਦੇ ਵਾਲ

 

 

ਵੇਸਨ ‘ਚ ਥੋੜ੍ਹਾ ਜਿਹਾ ਗੁਲਾਬ ਜਲ ਤੇ ਚੁਟਕੀ ਭਰ ਹਲਦੀ ਮਿਲਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਚਿਹਰੇ ‘ਤੇ 15 ਮਿੰਟ ਤਕ ਲਾ ਕੇ ਸੁਕਣ ਦਿਓ। ਸੁਕਣ ਤੋਂ ਬਾਅਦ ਰਗੜ ਕੇ ਚਿਹਰੇ ਤੋਂ ਛੁਡਵਾ ਲਵੋ ਤੇ ਚਿਹਰਾ ਵਾਸ਼ ਕਰੋ। ਇਸ ਪੈਕ ਦਾ ਇਸਤੇਮਾਲ ਹਫਤੇ ‘ਚ ਦੋ ਵਾਰ ਕਰੋ।