ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾ ਰੱਖੀ ਹੈ। ਪੂਰੇ ਦੇਸ਼ ‘ਚ ਲਗਾਤਾਰ ਕੇਸ ਵੱਧ ਰਹੇ ਹਨ ਤੇ ਮੌਤਾਂ ਹੋ ਰਹੀਆਂ ਹਨ। ਡਾਕਟਰ ਤੋਂ ਲੈ ਕੇ ਸਿਆਸੀ ਆਗੂ ਤਕ ਕੋਰੋਨਾ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਇਸਲਈ ਸਮੇਂ-ਸਮੇਂ ‘ਤੇ ਕਈ ਤਰ੍ਹਾਂ ਦੀ ਗਾਈਡਲਾਈਨ ਤੇ ਸੁਝਾਅ ਵੀ ਦਿੱਤੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਈ ਆਯੁਰਵੇਦਿਕ ਡਾਕਟਰਾਂ ਨੇ ਵੀ ਕੋਰੋਨਾ ਤੋਂ ਬਚਣ ਲਈ ਘਰੇਲੂ ਨੁਸਖੇ ਦੱਸੇ ਹਨ।
ਆਂਵਲਾ ਦਾ ਸੇਵਨ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਇਹ ਇਕ ਐਂਟੀ ਆਕਸਾਈਡ ਹੋਣ ਦੇ ਨਾਲ-ਨਾਲ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਮਜ਼ਬੂਤ ਹੁੰਦੀ ਹੈ। ਸਰਦੀ, ਖੰਘ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਦਿਲਾਉਣ ‘ਚ ਤੁਲਸੀ ਵੀ ਚੰਗੀ ਦਵਾਈ ਹੈ। ਇਸ ਨਾਲ ਸਾਹ ਨਾਲ ਜੁੜੀਆਂ ਸਾਰੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ। ਤੁਸੀਂ ਸਿੱਧੇ ਤੁਲਸੀ ਦੀ ਪੱੱਤੀਆਂ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਉਨ੍ਹਾਂ ਦੀ ਚਾਅ ਬਣਾ ਕੇ ਪੀ ਸਕਦੇ ਹੋ।
ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਨਵਾਂ ਨੁਸਖਾ ਦੱਸਿਆ ਜਾ ਰਿਹਾ ਹੈ। ਇਸ ਦਾ ਮੈਸੇਜ ਬਹੁਤ ਤੇਜ਼ੀ ਨਾਲ ਸਾਰਿਆਂ ਦੇ ਫੋਨ ‘ਚ ਪਹੁੰਚ ਰਿਹਾ ਹੈ। ਇਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਆਜ਼ ‘ਚ ਨਮਕ ਮਿਲਾ ਕੇ ਖਾਣ ਨਾਲ ਕੋਰੋਨਾ ਵਾਇਰਸ ਠੀਕ ਹੋ ਜਾਂਦਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਮੈਸੇਜ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚੇ ਪਿਆਜ਼ ‘ਚ ਸੇਂਧਾ ਨਮਕ ਲਾ ਕੇ ਖਾਣ ਨਾਲ 15 ਮਿੰਟ ‘ਚ ਲੋਕ ਕੋਰੋਨਾ ਨਾਲ ਠੀਕ ਹੋ ਰਹੇ ਹਨ।
ਕੀ ਹੈ ਹਕੀਕਤ
ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਤਕ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਪਿਆਜ਼ ‘ਚ ਸੇਂਧਾ ਨਮਕ ਮਿਲਾ ਕੇ ਖਾਣ ਨਾਲ ਕੋਰੋਨਾ ਠੀਕ ਹੋ ਜਾਂਦਾ ਹੈ। ਪੀਆਈਬੀ ਨੇ ਵੀ ਇਸ ਖ਼ਬਰ ਦਾ ਖੰਡਨ ਕੀਤਾ ਹੈ ਤੇ ਇਸ ਨੂੰ ਗਲਤ ਦੱਸਿਆ ਹੈ।
ਸਿੱਟਾ
ਵਾਇਰਲ ਮੈਸੇਜ ‘ਚ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਨਾਲ ਗਲਤ ਹੈ। ਇਸ ਦੇ ਬਹਕਾਵੇ ‘ਚ ਨਾ ਆਓ ਤੇ ਨਾ ਹੀ ਇਸ ਨੂੰ ਕਿਸੇ ਨਾਲ ਸ਼ੇਅਰ ਕਰੋ। ਜੇ ਤੁਹਾਡੇ ਕੋਲ ਇਹ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਵੀ ਸੱਚ ਦੱਸੋ ਤੇ ਜਾਗਰੂਕ ਕਰੋ।