ਸੋਸ਼ਲ ਮੀਡੀਆ ’ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath ) ਤੇ ਮੁਕੇਸ਼ ਅੰਬਾਨੀ (Mukesh Ambani) ਨਾਲ ਜੁੜੀਆਂ ਕਈ ਫਰਜ਼ੀ ਖ਼ਬਰਾਂ (Fake News), ਪੋਸਟ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਾਰ ਯੋਗੀ ਤੇ ਅੰਬਾਨੀ ਦੀ ਇਕ ਫਰਜ਼ੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ. ਦੋਵਾਂ ਦੀਆਂ ਵੱਖ-ਵੱਖ ਤਸਵੀਰਾਂ ਨੂੰ ਜੋੜ ਕੇ ਇਹ ਤਸਵੀਰ ਬਣਾਈ ਗਈ ਹੈ।
ਇਸ ’ਚ ਦਿਖਾਇਆ ਜਾ ਰਿਹਾ ਹੈ ਕਿ ਯੋਗੀ ਆਦਿਤਿਆਨਾਥ ਨੇ ਮੁਕੇਸ਼ ਅੰਬਾਨੀ ਨੂੰ ਰਾਮ ਮੰਦਰ ਦਾ ਡਿਜਾਇਨ ਭੇਂਟ ਕੀਤਾ ਹੈ। ਨਾਲ ਹੀ ਰਾਮ ਮੰਦਰ ਦੇ ਬਹਾਨੇ ਯੋਗੀ ਤੇ ਅੰਬਾਨੀ ’ਤੇ ਨਿਸ਼ਾਨਾ ਵਿੰਨਿ੍ਹਆ ਜਾ ਰਿਹਾ ਹੈ। ਇਸ ’ਚ ਮੁੱਖ ਮੰਤਰੀ ਨੂੰ ਕਥਿਤ ਤੌਰ ’ਤੇ ਮੁਕੇਸ਼ ਅੰਬਾਨੀ ਨੂੰ ਅਯੁੱਧਿਆ ’ਚ ਬਣਨ ਵਾਲੇ ਰਾਮ ਮੰਦਰ (Ram temple) ਦਾ ਡਿਜਾਇਨ ਦਿੰਦੇ ਹੋਏ ਦਿਖਾਇਆ ਗਿਆ ਹੈ।
ਫਰਜ਼ੀ ਤਸਵੀਰ ਦੇ ਨਾਲ ਫਰਜ਼ੀ ਦਾਅਵਾ
ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬਾਨੀ ਨੇ ਚੋਣ ਲਈ ਯੋਗੀ ਨੂੰ ਸਮਰਥਨ ਦਿੱਤਾ। ਇਹ ਦਾਅਵਾ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪੜਤਾਲ ਦਾ ਨਤੀਜਾ ਕੀ ਨਿਕਲਿਆ
ਵਿਸ਼ਵਾਸ ਨਿਊਜ਼ ਨੇ ਫੈਕਟ ਚੈਕਿੰਗ ਦੇ ਆਨਲਾਈਨ ਟੂਲਜ਼ ਦੇ ਮਾਧਿਅਮ ਨਾਲ ਸੱਚ ਜਾਣਨ ਦਾ ਕੋਸ਼ਿਸ਼ ਕੀਤੀ। ਗੂਗਲ ਸਰਚ, Reverse image ਜਿਹੇ ਟੂਲਜ਼ ਰਾਹੀਂ ਸਾਨੂੰ ਪਤਾ ਚੱਲਿਆ ਕਿ ਯੋਗੀ ਤੇ ਅੰਬਾਨੀ ਨਾਲ ਜੁੜੀ ਵਾਇਰਲ ਤਸਵੀਰ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ। ਦੋ ਤਸਵੀਰਾਂ ਨੂੰ ਜੋੜ ਕੇ ਇਹ ਵਾਇਰਲ ਤਸਵੀਰ ਬਣਾਈ ਗਈ ਹੈ।