66.38 F
New York, US
November 7, 2024
PreetNama
ਫਿਲਮ-ਸੰਸਾਰ/Filmy

ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, 71 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ 71 ਸਾਲ ਦੀ ਉਮਰ ’ਚ ਐਤਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਰਾਣਾ ਸੰਜੇ ਗਾਂਧੀ ਪੀਜੀਆਈ ਹਸਪਤਾਲ ’ਚ ਦਾਖ਼ਲ ਸਨ। ਸੋਮਵਾਰ ਨੂੰ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਮੁਨੱਵਰ ਰਾਣਾ ਉਰਦੂ ਸਾਹਿਤ ਦੇ ਵੱਡਾ ਨਾਂ ਸੀ। 26 ਨਵੰਬਰ 1952 ਨੂੰ ਰਾਏ ਬਰੇਲੀ ’ਚ ਪੈਦਾ ਹੋਏ ਰਾਣਾ ਨੂੰ 2014 ’ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਹ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਸਨ। ਕਿਡਨੀ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਗ੍ਰਸਤ ਰਾਣਾ ਨੂੰ ਗੰਭੀਰ ਹਾਲਤ ’ਚ ਬੀਤੇ ਮੰਗਲਵਾਰ ਨੂੰ ਆਈਸੀਯੂ ’ਚ ਦਾਖ਼ਲ ਕੀਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਡਾਇਲਸਿਸ ’ਤੇ ਸਨ। ਫੇਫੜਿਆਂ ’ਚ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਵੈਂਟੀਲੈਟਰ ’ਤੇ ਰੱਖਿਆ ਗਿਆ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਲੱਗੀ ਸੀ। ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

Related posts

Urfi Javed ਦੀ ਨਵੀਂ ਪੋਸਟ ਨੇ ਫੈਨਜ਼ ਦੇ ਉਡਾਏ ਹੋਸ਼, ਬਿਨਾਂ ਕੱਪੜਿਆਂ ਦੇ ਕਰਵਾਇਆ ਫੋਟੋਸ਼ੂਟ, ਸਿਰਫ਼ ਛੋਟਾ ਜਿਹਾ ਕੱਪੜਾ ਤੇ ਲੰਬੀ ਗੁੱਤ

On Punjab

Rapper Coolio Death: Rapper Coolio ਦੀ 59 ਸਾਲ ਦੀ ਉਮਰ ‘ਚ ਮੌਤ, ਦੋਸਤ ਦੇ ਬਾਥਰੂਮ ‘ਚ ਮਿਲਿਆ ਬੇਹੋਸ਼

On Punjab

ਸਲਮਾਨ ਖਾਨ ਨੂੰ ਸਵੈ-ਰੱਖਿਆ ਦੇ ਨਾਂ ‘ਤੇ ਬੰਦੂਕ ਰੱਖਣ ਦਾ ਮਿਲਿਆ ਲਾਈਸੈਂਸ, ‘ਭਾਈਜਾਨ’ ਨੇ ਵੀ ਆਪਣੀ ਕਾਰ ਕਰਵਾਈ ਬੁਲੇਟਪਰੂਫ

On Punjab