ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਕੋਰਿਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖ਼ਾਨ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਫਰਾਹ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਰਾਹੀਂ ਦਿੱਤੀ ਅਤੇ ਆਪਣੇ ਫਾਲੋਅਰਜ਼ ਨੂੰ ਚਿਤਾਵਨੀ ਦਿੱਤੀ ਕਿ ਕੁਝ ਵੀ ਕਲਿੱਕ ਨਾ ਕਰੇ। ਇੰਸਟਾਗ੍ਰਾਮ ਉਨ੍ਹਾਂ ਦੇ ਪਤੀ ਸਿਰੀਸ਼ ਕੁੰਦਰ ਨੇ ਠੀਕ ਕੀਤਾ ਸੀ।
ਫਰਾਹ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਪੋਸਟ ਲਿਖੀ, ਜਿਸ ’ਚ ਕਿਹਾ ਗਿਆ – ਪਿਛਲੀ ਸ਼ਾਮ ਤੋਂ ਮੇਰਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ। ਇਸਤੋਂ ਆਉਣ ਵਾਲੇ ਮੈਸੇਜ ’ਤੇ ਕ੍ਰਿਪਾ ਕਰਕੇ ਕਲਿੱਕ ਨਾ ਕਰੋ ਅਤੇ ਨਾ ਜਵਾਬ ਦਿਓ। ਇਸ ਨਾਲ ਤੁਹਾਡਾ ਅਕਾਊਂਟ ਵੀ ਹੈਕ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਫਰਾਹ ਨੇ ਦੱਸਿਆ ਕਿ ਇਹ ਸੱਚ ਹੈ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈਕ ਕਰ ਲਿਆ ਗਿਆ ਸੀ ਅਤੇ ਇਸ ਨਾਲ ਕਈ ਡਾਇਰੈਕਟ ਮੈਸੇਜ ਭੇਜੇ ਗਏ ਹੋਣਗੇ। ਪਲੀਜ਼ ਸਤਰਕ ਰਹੋ। ਮੈਂ ਕੰਪਿਊਟਰ ਇੰਜੀਨੀਅਰ ਸ਼ਿਰੀਸ਼ ਕੁੰਦਰ ਦੀ ਮਦਦ ਨਾਲ ਇੰਸਟਾਗ੍ਰਾਮ ਵਾਪਸ ਪਾ ਲਿਆ ਹੈ। ਉਮੀਦ ਹੈ, ਜਲਦ ਟਵਿੱਟਰ ਵੀ ਠੀਕ ਹੋ ਜਾਵੇਗਾ।
ਦੱਸ ਦੇਈਏ, ਇਸਤੋਂ ਪਹਿਲਾਂ ਐਕਟਰੈੱਸ ਤੋਂ ਨੇਤਾ ਬਣੀ ਓਰਮਿਲਾ ਮਾਤੋਂਡਕਰ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈਕ ਹੋਇਆ ਸੀ। ਐਕਟਰੈੱਸ ਨੇ ਆਪਣੇ ਟਵਿੱਟਰ ਰਾਹੀਂ ਇਸਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ – ‘ਮੇਰਾ ਇੰਸਟਾਗ੍ਰਾਮ ਹੈਕ ਹੋ ਗਿਆ ਹੈ। ਇੰਸਟਾਗ੍ਰਾਮ… ਪਹਿਲਾਂ ਤੁਹਾਨੂੰ ਸਿੱਧਾ ਮੈਸੇਜ ਭੇਜਦੇ ਹਨ ਅਤੇ ਸਟੈੱਪਸ ਨੂੰ ਫਾਲੋ ਕਰਨ ਲਈ ਕਹਿੰਦੇ ਹਨ ਤਾਂਕਿ ਤੁਹਾਡਾ ਅਕਾਊਂਟ ਵੈਰੀਫਾਈ ਹੋ ਜਾਵੇ ਅਤੇ ਫਿਰ ਅਕਾਊਂਟ ਹੈਕ ਹੋ ਜਾਂਦਾ ਹੈ…ਸੱਚ ਮੇਂ???।
ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਤੋਂ ਬਾਅਦ ਓਰਮਿਲਾ ਦੀਆਂ ਸਾਰੀਆਂ ਪੋਸਟਾਂ ਡਿਲੀਟ ਹੋ ਗਈਆਂ ਸਨ। ਓਰਮਿਲਾ ਨੇ ਇਸਦੀ ਸ਼ਿਕਾਇਤ ਮੁੰਬਈ ਪੁਲਿਸ ਦੇ ਸਾਈਬਰ ਸੈੱਲ ’ਚ ਦਰਜ ਕਰਵਾਈ ਸੀ।