50.11 F
New York, US
March 12, 2025
PreetNama
ਫਿਲਮ-ਸੰਸਾਰ/Filmy

Farhan Akhtar ਨੇ ਮਹਿਲਾ ਹਾਕੀ ਟੀਮ ਨੂੰ ਮੈਡਲ ਜਿੱਤਣ ’ਤੇ ਦਿੱਤੀ ਵਧਾਈ, ਟ੍ਰੋਲ ਹੋਣ ਤੋਂ ਬਾਅਦ ਡਿਲੀਟ ਕੀਤਾ ਟਵੀਟ

ਫਰਹਾਨ ਅਖ਼ਤਰ ਨੇ ਭਾਰਤੀ ਮਹਿਲਾ ਟੀਮ ਨੂੰ ਓਲੰਪਿਕ ਨੂੰ ਕਾਂਸੇ ਦਾ ਮੈਡਲ ਜਿੱਤਣ ’ਤੇ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਮ ਕੇ ਟ੍ਰੋਲ ਕੀਤਾ ਗਿਆ। ਦਰਅਸਲ ਓਲੰਪਿਕ ’ਚ ਮਹਿਲਾ ਹਾਕੀ ਟੀਮ ਨੇ ਨਹੀਂ, ਸਗੋਂ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ ਹੈ।

ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ’ਚ ਮੈਡਲ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਜਰਮਨੀ ਨੂੰ 5-4 ਨਾਲ ਹਰਾਇਆ ਹੈ। ਇਹ ਮੈਚ ਟੋਕੀਓ ਓਲੰਪਿਕ 2020 ’ਚ ਖੇਡਿਆ ਗਿਆ ਹੈ। ਇਸ ਤੋਂ ਬਾਅਦ ਬਾਲੀਵੁੱਡ ਨੇ ਟੀਮ ਦੀ ਜਮ ਕੇ ਸਰਾਹਨਾ ਕੀਤੀ। ਇਸ ’ਚ ਫਿਲਮ ਅਦਾਕਾਰ ਫਰਹਾਨ ਅਖ਼ਤਰ ਵੀ ਸ਼ਾਮਲ ਹਨ। }

ਫਰਹਾਨ ਅਖ਼ਤਰ ਨੇ ਹਾਲਾਂਕਿ ਭਾਰਤੀ ਪੁਰਸ਼ ਟੀਮ ਦੀ ਬਜਾਏ ਭਾਰਤੀ ਮਹਿਲਾ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਮ ਕੇ ਟ੍ਰੋਲ ਕੀਤਾ ਜਾਣ ਲੱਗਾ, ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਡਿਲੀਟ ਕੀਤੇ ਹੋਏ ਟਵੀਟ ’ਚ ਲਿਖਿਆ ਸੀ, ‘ਲੜਕੀਆਂ ਨੂੰ ਵਧਾਈ, ਮੈਂ ਟੀਮ ਇੰਡੀਆ ’ਤੇ ਮਾਣ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਆਪਣਾ ਚੌਥਾ ਮੈਡਲ ਜਿੱਤਿਆ ਹੈ। ਚੰਗੀ ਗੱਲ ਹੈ।’

ਫਰਹਾਨ ਅਖ਼ਤਰ ਨੂੰ ਜਿਵੇਂ ਹੀ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਨ੍ਹਾਂ ਨੇ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਲੈ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਟਵੀਟ ’ਚ ਯੂਜ਼ਰ ਨੇ ਲਿਖਿਆ ਹੈ, ‘ਅਰੇ ਸਰ ਜੀ, ਇੰਨੇ ਵੀ ਫੈਮਿਨਿਸਟ ਨਾ ਬਣੋ ਕਿ ਲੜਕਿਆਂ ਨੂੰ ਲੜਕੀ ਬਣਾ ਦਿੱਤਾ ਤੇ ਕਲਾਕਾਰਾਂ ਨੂੰ ਬਿਨਾਂ ਚੀਜ਼ਾਂ ਦੀ ਪੜਤਾਲ ਕੀਤੇ ਜਲਦ ਤੋਂ ਵਧਾਈ ਦੇਣ ਦੀ ਕੀ ਜਲਦਬਾਜ਼ੀ ਹੁੰਦੀ ਹੈ। 

 

 

 

Related posts

ਅਦਾਕਾਰਾ ਹਿਨਾ ਖਾਨ ਨੇ ਇੰਝ ਮਨਾਇਆ ਪਹਿਲੇ ਰਮਜ਼ਾਨ ਦਾ ਜਸ਼ਨ

On Punjab

ਰਿਚਾ ਚੱਢਾ ਦੀ ਫ਼ਿਲਮ ‘Shakeela’ ਦਾ ਟ੍ਰੇਲਰ ਰਿਲੀਜ਼

On Punjab

ਸੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਫਿਲਮ ‘ਕਿਸਮਤ’

Pritpal Kaur