ਫਰਹਾਨ ਅਖ਼ਤਰ ਨੇ ਭਾਰਤੀ ਮਹਿਲਾ ਟੀਮ ਨੂੰ ਓਲੰਪਿਕ ਨੂੰ ਕਾਂਸੇ ਦਾ ਮੈਡਲ ਜਿੱਤਣ ’ਤੇ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਮ ਕੇ ਟ੍ਰੋਲ ਕੀਤਾ ਗਿਆ। ਦਰਅਸਲ ਓਲੰਪਿਕ ’ਚ ਮਹਿਲਾ ਹਾਕੀ ਟੀਮ ਨੇ ਨਹੀਂ, ਸਗੋਂ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ ਹੈ।
ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ’ਚ ਮੈਡਲ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਜਰਮਨੀ ਨੂੰ 5-4 ਨਾਲ ਹਰਾਇਆ ਹੈ। ਇਹ ਮੈਚ ਟੋਕੀਓ ਓਲੰਪਿਕ 2020 ’ਚ ਖੇਡਿਆ ਗਿਆ ਹੈ। ਇਸ ਤੋਂ ਬਾਅਦ ਬਾਲੀਵੁੱਡ ਨੇ ਟੀਮ ਦੀ ਜਮ ਕੇ ਸਰਾਹਨਾ ਕੀਤੀ। ਇਸ ’ਚ ਫਿਲਮ ਅਦਾਕਾਰ ਫਰਹਾਨ ਅਖ਼ਤਰ ਵੀ ਸ਼ਾਮਲ ਹਨ। }
ਫਰਹਾਨ ਅਖ਼ਤਰ ਨੇ ਹਾਲਾਂਕਿ ਭਾਰਤੀ ਪੁਰਸ਼ ਟੀਮ ਦੀ ਬਜਾਏ ਭਾਰਤੀ ਮਹਿਲਾ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਮ ਕੇ ਟ੍ਰੋਲ ਕੀਤਾ ਜਾਣ ਲੱਗਾ, ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਡਿਲੀਟ ਕੀਤੇ ਹੋਏ ਟਵੀਟ ’ਚ ਲਿਖਿਆ ਸੀ, ‘ਲੜਕੀਆਂ ਨੂੰ ਵਧਾਈ, ਮੈਂ ਟੀਮ ਇੰਡੀਆ ’ਤੇ ਮਾਣ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਆਪਣਾ ਚੌਥਾ ਮੈਡਲ ਜਿੱਤਿਆ ਹੈ। ਚੰਗੀ ਗੱਲ ਹੈ।’