52.86 F
New York, US
November 13, 2024
PreetNama
ਰਾਜਨੀਤੀ/Politics

Farmers Paid Tribute to Bhagat Singh: ਕਿਸਾਨ ਅੰਦੋਲਨ ਕਰਕੇ ਚੜ੍ਹਿਆ ਕ੍ਰਾਂਤੀ ਦਾ ਰੰਗ, ਹਰ ਦੇਸ਼ ਵਾਸੀ ਦੀ ਜ਼ੁਬਾਨ ‘ਤੇ ਸ਼ਹੀਦ ਭਗਤ ਸਿੰਘ ਦਾ ਨਾਂ

ਨਵੀਂ ਦਿੱਲੀਕਿਸਾਨ ਅੰਦੋਲਨ ਕਰਕੇ ਅੱਜ ਦੇਸ਼ ਭਰ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ। ਬੇਸ਼ੱਕ ਪੰਜਾਬ ਵਿੱਚ ਹਰ ਸਾਲ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਪਰਪਿਤ ਸਮਾਗਮ ਕਰਵਾਏ ਜਾਂਦੇ ਹਨ ਪਰ ਕਿਸਾਨ ਅੰਦੋਲਨ ਕਰਕੇ ਅੱਜ ਦੇਸ਼ ਭਰ ਵਿੱਚ ਲੋਕਾਂ ਦੀ ਜ਼ੁਬਾਨ ਤੇ ਭਗਤ ਸਿੰਘ ਦਾ ਨਾਂ ਗੂੰਜਿਆ।

 

ਅੱਜ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਸ਼ਹੀਦਾਂ ਨਾਲ ਸਬੰਧਤ ਇਤਿਹਾਸਕ ਸਥਾਨਾਂ ਸੁਨਾਮਖਟਕੜਕਲਾਂਸ੍ਰੀ ਆਨੰਦਪੁਰ ਸਾਹਿਬਸ੍ਰੀ ਫ਼ਤਹਿਗੜ੍ਹ ਸਾਹਿਬਸਰਾਭਾਜਲਿਆਂਵਾਲਾ ਬਾਗਹੁਸੈਨੀਵਾਲਾਸ੍ਰੀ ਚਮਕੌਰ ਸਾਹਿਬ ਤੋਂ ਮਿੱਟੀ ਇਕੱਠੀ ਕਰਕੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਲਿਆਂਦੀ ਗਈ।

 

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਲਾਈਆਂ ਸਟੇਜਾਂ ‘ਤੇ ਮਿੱਟੀ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਹਾਜ਼ਰ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਕਿਸਾਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਕਿਹਾ ਭਾਰਤ ਜਮਹੂਰੀ ਮੁਲਕ ਹੈ ਤੇ ਇਥੇ ਇਤਿਹਾਸ ਗਵਾਹ ਹੈ ਕਿ ਲੋਕਾਂ ਦੇ ਏਕੇ ਨੇ ਹਰ ਸੰਘਰਸ਼ ਜਿੱਤਿਆ ਹੈ।

ਸਿਆਸੀ ਪਾਰਟੀਆਂ ਨੇ ਵੀ ਅੱਜ ਸਮਾਗਮ ਕਰਵਾਏ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਭਗਤ ਸਿੰਘਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਵੀਡੀਓ ਸਾਂਝਾ ਕਰਦਿਆਂ ਟਵੀਟ ਕੀਤਾ, “ਆਜ਼ਾਦੀ ਦੇ ਕ੍ਰਾਂਤੀਦੂਤ ਅਮਰ ਸ਼ਹੀਦ ਵੀਰ ਭਗਤ ਸਿੰਘਸੁਖਦੇਵ ਤੇ ਰਾਜਗੁਰੂ ਨੂੰ ਸ਼ਹੀਦ ਦਿਵਸ ’ਤੇ ਸਲਾਮ। ਮਾਂ ਭਾਰਤੀ ਦੇ ਇਨ੍ਹਾਂ ਮਹਾਨ ਸਪੂਤਾਂ ਦੀ ਕੁਰਬਾਨੀ ਦੇਸ਼ ਦੀ ਹਰ ਪੀੜ੍ਹੀ ਲਈ ਪ੍ਰੇਰਣਾ ਬਣੀ ਰਹੇਗੀ। ਜੈ ਹਿੰਦ। ਸ਼ਹੀਦ ਦਿਵਸ।

 

ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਕੁਲਬੀਰ ਜ਼ੀਰਾ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਆਮ ਲੋਕਾਂ ਨੇ ਵੀ ਹੁਸੈਨੀਵਾਲਾ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

 

ਸ਼ਹੀਦੇ ਆਜ਼ਮ ਭਗਤ ਸਿੰਘ ਦਾ ਨਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਵੀ ਗੂੰਜਿਆ। ਲੋਕ ਸਭਾ ’ਚ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਸ਼ਹੀਦ ਦੇ ਨਾਮ ’ਤੇ ਕੋਈ ਵੱਡੀ ਯੋਜਨਾ ਦਾ ਐਲਾਨ ਕਰਨ ਦੀ ਮੰਗ ਕੀਤੀਜਦੋਂਕਿ ਰਾਜ ਸਭਾ ਵਿੱਚ ਰਾਸ਼ਟਰੀ ਜਨਤਾ ਦਲ ਮੈਂਬਰ ਮਨੋਜ ਝਾਅ ਨੇ ਕੇਂਦਰੀ ਯੂਨੀਵਰਸਿਟੀ ਵਿਚ ਭਗਤ ਸਿੰਘ ਦੇ ਨਾਮ ’ਤੇ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ।

 

ਲੋਕ ਸਭਾ ਦੀ ਬੈਠਕ ਦੀ ਸ਼ੁਰੂਆਤ ਤੋਂ ਥੋੜ੍ਹੀ ਦੇਰ ਬਾਅਦ ਬਿੱਟੂ ਨੇ ਕਿਹਾ, “ਅੱਜ (ਭਗਤ ਸਿੰਘ ਦਾਸ਼ਹੀਦੀ ਦਿਹਾੜਾ ਹੈ।” ਉਨ੍ਹਾਂ ਦੀ ਸ਼ਹਾਦਤ 89 ਸਾਲਾਂ ਦੀ ਹੋ ਗਈ। ਮੈਂ ਕਾਂਗਰਸ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਅੱਜ ਜ਼ਿੰਮੇਵਾਰੀ ਹੈ ਕਿ ਜੋ ਉਨ੍ਹਾਂ ਨੇ ਕੁਰਬਾਨੀ ਕੀਤੀ ਹੈ ਉਸੇ ਨੂੰ ਕਿਵੇਂ ਬਚਾਅ ਕੇ ਰੱਖਣਾ ਹੈ। ਸਰਕਾਰ ਨੂੰ ਅਪੀਲ ਹੈ ਕਿ ਉਹ ਅੱਜ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਕੋਈ ਵੱਡੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰੇ।” ਰਾਜ ਸਭਾ ਵਿੱਚ ਮਨੋਜ ਝਾਅ ਨੇ ਸ਼ਹੀਦੇ ਆਜ਼ਮ ਦੇ ਨਾਮ ’ਤੇ ਕਿਸੇ ਵੀ ਕੇਂਦਰੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ।

Related posts

ਭਾਰਤ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਕੀਤੀ

On Punjab

ਅੱਜ ਰਾਤ 9 ਵਜੇ ਪ੍ਰਸਾਰਿਤ ਹੋਏਗਾ ਸ਼ੋਅ, ਮੋਦੀ ਨੇ ਕੀਤੀ ਖ਼ਾਸ ਅਪੀਲ

On Punjab

ਮੋਟੇਰਾ ਸਟੇਡੀਅਮ ‘ਚ ਟਰੰਪ ਦਾ ਭਾਸ਼ਣ, ‘ਨਮਸਤੇ ਭਾਰਤ’ ਕਹਿ ਮੋਦੀ ਦੀ ਤਾਰੀਫਾਂ ਦੇ ਬਨ੍ਹੇ ਪੁਲ

On Punjab