Fastag Government Earnings: ਨਵੀਂ ਦਿੱਲੀ: ਸਰਕਾਰ ਵੱਲੋਂ ਜਨਵਰੀ ਮਹੀਨੇ ਵਿੱਚ ਫਾਸਟੈਗ ਲਾਗੂ ਕੀਤਾ ਗਿਆ ਹੈ. ਜਿਸ ਤੋਂ ਸਰਕਾਰ ਨੂੰ ਰੋਜ਼ਾਨਾ 54 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਹੋਈ ਹੈ । ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਕੁਝ ਅੰਕੜੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਇਸ ਮਹੀਨੇ ਫਾਸਟੈਗ ਤੋਂ ਸਰਕਾਰ ਦੀ 1622 ਕਰੋੜ ਰੁਪਏ ਦੀ ਕਮਾਈ ਹੋਈ ਹੈ ।
ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਸਥਿਤ ਟੋਲ ਪਲਾਜ਼ਾ ‘ਤੇ ਫਾਸਟੈਗ ਲਾਗੂ ਹੋਣ ਤੋਂ ਬਾਅਦ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ । ਇਲੈਕਟ੍ਰਾਨਿਕ ਟੋਲ ਕਲੇਕਸ਼ਨ ਸਿਸਟਮ ਤਹਿਤ ਹੁਣ ਤੱਕ ਸਵਾ ਕਰੋੜ ਤੋਂ ਜ਼ਿਆਦਾ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ । ਇਸ ਤੋਂ ਇਲਾਵਾ ਜਲਦ ਹੀ ਪੂਰੇ ਦੇਸ਼ ਵਿੱਚ ਫਿਯੂਲ ਪੈਮੇਂਟ ਤੇ ਵਾਹਨ ਪਾਰਕਿੰਗ ਚਾਰਜ ਦਾ ਭੁਗਤਾਨ ਵੀ ਕੀਤਾ ਜਾ ਸਕੇਗਾ ।
ਦੱਸ ਦੇਈਏ ਕਿ ਇਸਦੀ ਸ਼ੁਰੂਆਤ ਹੈਦਰਾਬਾਦ ਏਅਰਪੋਰਟ ਤੋਂ ਹੋ ਚੁੱਕੀ ਹੈ, ਜਿੱਥੇ ਕਾਰ ਪਾਰਕਿੰਗ ਸਮੇਤ ਹੋਰ ਚਾਰਜ ਦਾ ਭੁਗਤਾਨ ਵੀ ਫਾਸਟੈਗ ਨਾਲ ਹੋਵੇਗਾ । ਜਿਸਨੂੰ ਫਾਸਟੈਗ 2.0 ਨਾਂ ਤੋਂ ਜਾਣਿਆ ਜਾਵੇਗਾ ।