PreetNama
ਖਾਸ-ਖਬਰਾਂ/Important News

FATF ਦੀ ਮਹੱਤਵਪੂਰਨ ਬੈਠਕ ‘ਚ ਅੱਜ ਹੋਵੇਗਾ ਪਾਕਿਸਤਾਨ ਦੇ ਭਵਿੱਖ ਦਾ ਫੈਸਲਾ

ਇਸਲਾਮਾਬਾਦ: ਸੋਮਵਾਰ ਨੂੰ ਪੈਰਿਸ ਵਿੱਚ FATF ਦੀ ਮਹੱਤਵਪੂਰਨ ਬੈਠਕ ਹੋਵੇਗੀ । ਇਸ ਬੈਠਕ ਵਿੱਚ ਇਹ ਮੁਲਾਂਕਣ ਕੀਤਾ ਜਾਵੇਗਾ ਕਿ ਪਾਕਿਸਤਾਨ ਵੱਲੋਂ ਗਲੋਬਲ ਨਿਗਰਾਨੀ ਦੇ ਤਹਿਤ ਵਿੱਤਪੋਸ਼ਣ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਕਦਮ ਚੁੱਕਿਆ ਗਿਆ ਹੈ ਜਾਂ ਨਹੀਂ ।ਇਸ ਤੋਂ ਇਲਾਵਾ ਇਸ ਬੈਠਕ ਵਿੱਚ ਇਹ ਫੈਸਲਾ ਵੀ ਲਿਆ ਜਾਵੇਗਾ ਕਿ ਪਾਕਿਸਤਾਨ ਨੂੰ ਬਲੈਕਲਿਸਟ ਕਰਨਾ ਹੈ ਜਾਂ ਫਿਰ ਗ੍ਰੇ ਲਿਸਟ ਤੋਂ ਹਟਾਉਣਾ ਹੈ । ਦਰਅਸਲ, ਇਹ ਮੀਟਿੰਗ 18 ਅਕਤੂਬਰ ਨੂੰ ਖਤਮ ਹੋਵੇਗੀ । ਦੱਸ ਦਈਏ ਕਿ ਪਾਕਿਸਤਾਨ ਬਲੈਕਲਿਸਟ ਹੋਣ ਤੋਂ ਬਚਣ ਲਈ ਕਈ ਦੇਸ਼ਾਂ ਅੱਗੇ ਅਪੀਲ ਕਰ ਚੁੱਕਿਆ ਹੈ । ਇਸ ਵਿੱਚ ਪਾਕਿਸਤਾਨ ਦਾ ਕਹਿਣਾ ਹੈ ਕਿ ਜੇਕਰ ਉਹ ਬਲੈਕਲਿਸਟ ਹੋ ਜਾਂਦਾ ਹੈ ਤਾਂ ਇਸ ਨਾਲ ਉਸ ਦੀ ਅਰਥ ਵਿਵਸਥਾ ਨੂੰ ਕਾਫ਼ੀ ਸੱਟ ਪਹੁੰਚੇਗੀ ।ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਵੀ FATF ਵੱਲੋਂ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਰੱਖਿਆ ਗਿਆ ਸੀ ਅਤੇ ਇਕ ਸਾਲ ਦੀ ਮਿਆਦ ਵਿੱਚ ਉਸ ਨੂੰ ਇਸ ਵਿਚੋਂ ਨਿਕਲਣ ਲਈ ਅੱਤਵਾਦ ਵਿਰੁੱਧ 27 ਪੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ।

ਜਿਸ ਵਿੱਚ ਬੈਕਿੰਗ ਅਤੇ ਗੈਰ-ਬੈਕਿੰਗ ਖੇਤਰ ਅਧਿਕਾਰ, ਪੂੰਜੀ ਬਾਜ਼ਾਰ, ਕਾਰਪੋਰੇਟ ਅਤੇ ਗੈਰ-ਕਾਰਪੋਰੇਟ ਖੇਤਰ ਸ਼ਾਮਿਲ ਹਨ । ਇਸ ਮਾਮਲੇ ਵਿੱਚ FATF ਦਾ ਕਹਿਣਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਏ.ਪੀ.ਜੀ. ਨੂੰ ਉਨ੍ਹਾਂ ਉਪਾਆਂ ਤੋਂ ਜਾਣੂ ਕਰਵਾਇਆ ਗਿਆ ਹੈ । ਜਿਸ ਵਿੱਚ ਉਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ੱਕੀ ਲੈਣ-ਦੇਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦਾ ਕੰਮ ਕੀਤਾ ਹੈ ।

ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਇਸ ਮਾਮਲੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਸੰਗਠਨਾਂ ਅਤੇ ਸਮੂਹਾਂ ਦੀ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ । ਦਰਅਸਲ, ਏ.ਪੀ.ਜੀ. ਵੱਲੋਂ ਪਾਕਿਸਤਾਨ ਲਈ ਤਿਆਰ ਕੀਤੀ ਗਈ ਮਿਊਚਲ ਇਵੋਲੁਸ਼ਨ ਰਿਪੋਰਟ 2 ਅਕਤੂਬਰ ਨੂੰ ਜਾਰੀ ਕੀਤੀ ਗਈ ਸੀ । ਦੱਸ ਦੇਈਏ ਕਿ ਇਹ ਰਿਪੋਰਟ ਪਾਕਿਸਤਾਨ ਵੱਲੋਂ ਦਿੱਤੀ ਗਈ ਜਾਣਕਾਰੀ ‘ਤੇ ਆਧਾਰਿਤ ਹੈ ।

Related posts

‘ਅਮਰੀਕਾ ਦੀਆਂ ਟੈਰਿਫ ਧਮਕੀਆਂ ਦੀ ਫਰਵਰੀ ’ਚ ਭਾਰਤੀ ਬਰਾਮਦਾਂ ਨੂੰ ਪਈ ਮਾਰ’

On Punjab

ਦਿਲਜੀਤ ਦੀ ‘ਸਰਦਾਰਜੀ 3’ ਅਗਲੇ ਸਾਲ 27 ਜੂਨ ਨੂੰ ਹੋਵੇਗੀ ਰਿਲੀਜ਼

On Punjab

ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਕੋਰਟ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ, ਖੇਮਕਰਨ ਦੇ ਪਿੰਡ ਗ਼ਜ਼ਲ ਦਾ ਹੈ ਵਸਨੀਕ

On Punjab