Fathers Day History & Facts : ਪਿਤਾ ਦੀ ਅਹਿਮੀਅਤ ਹਰ ਕਿਸੇ ਲਈ ਹੁੰਦੀ ਹੈ ਤੇ ਪਿਤਾ ਲਈ ਦਿਲ ਵਿਚ ਖਾਸ ਜਗ੍ਹਾ ਹੁੰਦੀ ਹੈ। ਜਿਸ ਤਰ੍ਹਾਂ ਮਾਂ ਨੂੰ ਸਨਮਾਨ ਦੇਣ ਲਈ ‘ਮਦਰਜ਼ ਡੇਅ’ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਪਿਤਾ ਨੂੰ ਸਨਮਾਨਿਤ ਕਰਨ ਲਈ ਫਾਦਰਜ਼ ਡੇਅ ਮਨਾਇਆ ਜਾਂਦਾ ਹੈ। ਫਾਦਰਜ਼ ਡੇਅ ਤੇ ਪਿੱਤਰ ਦਿਵਸ ਇਕ ਅਜਿਹਾ ਅਵਸਰ ਹੈ ਜੋ ਤੁਹਾਡੇ ਪਿਤਾ ਨੂੰ ਖੁਸ਼ ਰੱਖਣ, ਸਨਮਾਨਿਤ ਕਰਨ ਤੇ ਖਾਸ ਮਹਿਸੂਸ ਕਰਵਾਉਣ ਤੇ ਪੂਰੇ ਪਰਿਵਾਰ ਲਈ ਉਨ੍ਹਾਂ ਦੇ ਯੋਗਦਾਨ ਦਾ ਅਹਿਸਾਨ ਮਨਾਉਣ ਤੇ ਸਨਮਾਨਿਤ ਕਰਨ ਦਾ ਅਵਸਰ ਦਿੰਦਾ ਹੈ। ਫਾਦਰਜ਼ ਡੇਅ ਵਾਲੇ ਦਿਨ ਬੱਚੇ ਆਪਣੇ ਪਿਤਾ ਜਾਂ ਪਿਤਾ ਸਮਾਨ ਮੰਨਣ ਵਾਲੇ ਕਿਸੇ ਪੁਰਸ਼ ਨੂੰ ਅਲੱਗ-ਅਲੱਗ ਤਰ੍ਹਾਂ ਦੇ ਤੋਹਫ਼ੇ ਦਿੰਦੇ ਹਨ।

ਫਾਦਰਜ਼ ਡੇਅ ਕਿਉਂ ਮਨਾਇਆ ਜਾਂਦਾ ਹੈ?

ਇਕ ਪਿਤਾ ਬੇਸ਼ਕ ਆਪਣੇ ਬੱਚਿਆਂ ਪ੍ਰਤੀ ਸਖ਼ਤ ਰਵੱਈਆ ਰੱਖਦਾ ਹੋਵੇ ਪਰ ਉਹ ਨਾਰੀਅਲ ਵਾਂਗ ਹੁੰਦਾ ਹੈ, ਉੱਪਰੋਂ ਸਖ਼ਤ ਤੇ ਅੰਦਰੋਂ ਕੋਮਲ। ਇਸ ਲਈ ਮਾਂ ਦੀ ਹੀ ਤਰ੍ਹਾਂ ਸਾਡੇ ਜੀਵਨ ਵਿਚ ਪਿਤਾ ਦਾ ਵੀ ਮਹੱਤਵ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਦੀ ਹਰ ਖਾਹਿਸ਼ ਪੂਰੀ ਕਰਦਾ ਹੈ, ਇਸ ਲਈ ਉਨ੍ਹਾਂ ਨੂੰ ਪਾਲਣਹਾਰ ਕਿਹਾ ਜਾਂਦਾ ਹੈ। ਦੁਨੀਆ ਭਰ ਵਿਚ ਪਿਤਾ ਨੂੰ ਸਨਮਾਨਿਤ ਕਰਨ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੇ ਧੰਨਵਾਦ ਦੇਣ ਲਈ ਫਾਦਰਜ਼ ਡੇਅ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਫਾਦਰਜ਼ ਡੇਅ ਪੱਛਮੀ ਵਰਜ਼ੀਨੀਆ ਦੇ ਫੇਅਰਮੋਂਟ ‘ਚ 5 ਜੁਲਾਈ, 1908 ਨੂੰ ਮਨਾਇਆ ਗਿਆ ਸੀ।
Ads by Jagran.TV

 

ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ਲੈਂਡ ਤੇ ਬਾਕੀ ਦੇਸ਼ਾਂ ਵਿਚ ਫਾਦਰਜ਼ ਡੇਅ ਜੂਨ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਬਹੁਤ ਸਾਰੇ ਬੱਚੇ ਇਸ ਦਿਨ ਨੂੰ ਪਿਤਾ ਤੋਂ ਕੇਕ ਕੱਟਵਾ ਕੇ ਮਨਾਉਂਦੇ ਹਨ। ਇਸ ਸਾਲ ਫਾਦਰਜ਼ ਡੇਅ 20 ਜੂਨ 2021 ਨੂੰ ਮਨਾਇਆ ਜਾਵੇਗਾ। ਪਰ ਕੀ ਤੁਸੀਂ ਜਾਣਦੇ ਹੋ ਫਾਦਰਜ਼ ਡੇਅ ਕਿਉਂ ਮਨਾਇਆ ਜਾਂਦਾ ਹੈ? ਫਾਦਰਜ਼ ਡੇਅ ਦੀ ਸ਼ੁਰੂਆਤ ਕਦੋਂ, ਕਿਵੇਂ ਤੇ ਕਿੱਥੇ ਹੋਈ ਸੀ? ਤੇ ਸਭ ਤੋਂ ਪਹਿਲਾਂ ਫਾਦਰਜ਼ ਡੇਅ ਕਿੱਥੇ ਮਨਾਇਆ ਗਿਆ ਸੀ? ਤਾਂ ਅੱਜ ਇਸ ਲੇਖ ਜ਼ਰੀਏ ਅਸੀਂ ਇਸ ਬਾਰੇ ਜਾਣਾਂਗੇ।