ਰਣਜੀਤ ਬਾਵਾ ਨੇ ਕਈ ਟਵੀਟ ਕੀਤੇ ਹਨ। ਕਿਸਾਨਾਂ ਦੇ ਹੱਕ਼ ਲਈ ਪੰਜਾਬ ਦੇ ਕਈ ਕਲਾਕਾਰਾਂ ਨੇ 25 ਸਤੰਬਰ ਨੂੰ ਧਰਨੇ ‘ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਹੈ। ਦੱਸ ਦਈਏ ਕਿ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਇਆਂ ਇੱਕ ਖਾਸ ਸੁਨੇਹਾ ਲਿਖਿਆ।
ਗਾਇਕ ਸਿੱਧੂ ਮੂਸੇਵਾਲਾ ਵੱਲੋਂ ਵੀ ਖੇਤੀ ਬਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦਿੱਤੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖੀਆ, “ਮਿਤੀ 25, ਸ਼ਹਿਰ ਮਾਨਸਾ, ਥਾਂ ਸਰਸਾ ਕੈਂਚੀਆ ਮਿਲਦੇ ਹਾਂ।”
ਪੰਜਾਬੀ ਗਾਇਕ ਬੱਬੂ ਮਾਨ ਨੇ ਵੀ 25 ਤਾਰੀਕ ਨੂੰ ਧਰਨੇ ‘ਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤਾ।
ਪੰਜਾਬੀ ਸਿੰਗਰ ਅੰਮ੍ਰਿਤ ਮਾਨ ਨੇ ਪੋਸਟ ‘ਚ ਲਿਖੀਆ, “25 ਸਤੰਬਰ ਨੂੰ ਮਾਨਸਾ ਰੋਸ਼ ਪ੍ਰਦਰਸ਼ਨ, ਮਾਨਸਾ ਮਿਲਦੇ ਹਾਂ, ਨੌਜਵਾਨ ਕਿਸਾਨ ਏਕਤਾ ਜ਼ਿੰਦਾਬਾਦ।”
ਐਕਟਰ ਤੇ ਕਾਮੇਡੀਅਨ ਬਿੰਨੂ ਢਿੱਲੋਂ ਨੇ ਵੀ ਇਸ ਵਿਰੋਧ ਦਾ ਸਮਰਥਨ ਕੀਤਾ ਹੈ। ਇਸ ਦੇ ਲਈ ਉਸ ਨੇ ਆਪਣੇ ਸੋਸ਼ਲ ਮੀਡਿਆ ‘ਤੇ ਵੀਡੀਓ ਸ਼ੇਅਰ ਕਰ ਰੋਸ ਜ਼ਾਹਰ ਕੀਤਾ। ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ 25 ਸਤੰਬਰ ਨੂੰ ਹੋਣ ਵਾਲੇ ਪੰਜਾਬ ਬੰਦ ਤੇ ਪੰਜਾਬੀ ਕਲਾਕਾਰਾਂ ਵੱਲੋਂ ਖੇਤੀ ਬਿੱਲ ਖ਼ਿਲਾਫ਼ ਹੋਣ ਵਾਲੇ ਧਰਨੇ ‘ਚ ਸ਼ਾਮਲ ਹੋਣ ਲਈ ਕਿਹਾ ਹੈ।
ਮਸ਼ਹੂਰ ਗਾਇਕ ਹਰਭਜਨ ਮਾਨ ਨੇ ਲਿਖਿਆ, “ਚੱਲ ਕੇ ਖ਼ੁਦ ਆਪ ਬਣਾਉਣਾ ਪੈਂਦਾ ਹੈ ਰਾਹਾਂ ਨੂੰ, ਕਿਹੜਾ ਬੰਨ੍ਹ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ”, 25 ਸਤੰਬਰ ਨੂੰ ਘਰ ਨਹੀਂ ਬਹਿਣਾ ਪੰਜਾਬੀਓ!’
ਗਿੱਪੀ ਗਰੇਵਾਲ ਨੇ ਵੀ ਸੋਸ਼ਲ ਮੀਡੀਆ ‘ਤੇ ਬਿੱਲਾਂ ਖਿਲਾਫ਼ ਆਵਾਜ਼ ਚੁੱਕਦਿਆਂ ਗੀਤ ਪੇਸ਼ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਰਣਜੀਤ ਬਾਵਾ ਵੀ ਇਸ ਮਾਮਲੇ ‘ਤੇ ਖੁੱਲ੍ਹ ਕੇ ਨਿੱਤਰੇ ਹਨ।
ਰਣਜੀਤ ਬਾਵਾ ਨੇ ਗੁਰਦਸਪੂਰ ਤੋਂ BJP ਦੇ MP ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਓਲ ਨੂੰ ਅਪੀਲ ਕੀਤੀ ਹੈ। ਰਣਜੀਤ ਬਾਵਾ ਨੇ ਲਿਖਿਆ, ‘ਸਰ ਤੁਸੀਂ ਗੁਰਦਾਸਪੁਰ ਤੋਂ MP ਹੋ। ਤੁਹਾਨੂੰ ਕਿਸਾਨਾਂ ਲਈ ਕੁਝ ਕਰਨਾ ਚਾਹੀਦਾ ਹੈ। ਘੱਟੋ-ਘੱਟ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ। ਤੁਹਾਨੂੰ ਪੰਜਾਬੀਆਂ ਨੇ ਬਹੁਤ ਉਮੀਦ ਨਾਲ MP ਬਣਾਇਆ ਹੈ। ਮੈਂ ਖੁਦ ਵੀ ਗੁਰਦਸਪੁਰ ਤੋਂ ਹਾਂ।’
ਮਿਊਜ਼ਿਕ ਕੰਪੋਜ਼ਰ ਜਤਿੰਦਰ ਸ਼ਾਹ: ਜਤਿੰਦਰ ਨੇ ਦਿਲਜੀਤ ਦੀ ਇੱਕ ਪੋਸਟ, ਜੋ ਕਿਸਾਨਾਂ ਬਾਰੇ ਸੀ, ਨੂੰ ਰੀਟਵੀਟ ਕੀਤਾ ਤੇ ਮੁੱਠੀ ਦੀ ਇਮੋਜੀ ਰਾਹੀਂ ਇਕਜੁਟੱਤਾ ਦਿਖਾਉਣ ਦੀ ਕੋਸ਼ਿਸ਼ ਕੀਤੀ।
ਸਿੰਮੀ ਚਾਹਲ ਨੇ ਵੀ ਕਿਸਾਨਾਂ ਦੇ ਹੱਕ ਲਈ ਸੋਸ਼ਲ ਮੀਡੀਆ ਰਾਹੀਂ ਆਵਾਜ਼ ਚੁੱਕੀ ਹੈ। ਹੁਣ ਇਕ ਗੱਲ ਤਾਂ ਤੈਅ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ਕਲਾਕਾਰ ਇਕਜੁੱਟ ਹੋ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।
ਕਿਸਾਨਾਂ ਦੇ ਹੱਕ ਲਈ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਅੱਗੇ ਆਏ ਹਨ। ਖੇਤੀ ਬਿੱਲਾਂ ਦਾ ਦਿਲਜੀਤ ਦੋਸਾਂਝ ਨੇ ਵੀ ਖੁੱਲ੍ਹ ਕੇ ਵਿਰੋਧ ਕੀਤਾ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ ‘ਚ ਨਾਅਰਾ ਦਿੱਤਾ ਹੈ।
ਪੰਜਾਬ ਦੇ ਦਿਗਜ਼ ਗਾਇਕ ਗੁਰਦਾਸ ਮਾਨ ਨੇ ਵੀ ਆਪਣੀ ਖੇਤੀ ਕਰਦੇ ਦੀ ਤਸਵੀਰ ਸਾਂਝੀ ਕਰ ਲਿਖਿਆ, ‘ਕਿਸਾਨ ਹੈ ਤੇ ਹਿੰਦੁਸਤਾਨ ਹੈ’ , ਜੈ ਜਵਾਨ ਜੈ ਕਿਸਾਨ’।
ਇੰਸਟਾਗ੍ਰਾਮ ਤੇ ਫੇਸਬੁੱਕ ‘ਤੇ ਕਿਸਾਨਾਂ ਦੀ ਰੋਸ ਰੈਲੀ ਦੀ ਫੋਟੋ ਪੋਸਟ ਕਰਦਿਆਂ ਸਰਗੁਨ ਮਹਿਤਾ ਨੇ ਲਿਖਿਆ, “ਕਿਸਾਨਾਂ ਨੂੰ ਬਚਾਓ, ਦੇਸ਼ ਨੂੰ ਬਚਾਓ। ਅਸੀਂ ਸਾਰੇ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦੇ ਹਾਂ।”
ਸੋਨਮ ਬਾਜਵਾ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿਚ ਉਸ ਨੇ ਕਿਹਾ, “ਮੈਂ ਇਸ ਵੀਡੀਓ ਨੂੰ ਇਸ ਲਈ ਨਹੀਂ ਬਣਾ ਰਿਹਾ ਕਿਉਂਕਿ ਮੇਰੇ ਦਾਦਾ, ਮੇਰੇ ਚਾਚੇ ਸਮੇਤ ਬਹੁਤ ਸਾਰੇ ਲੋਕ ਕਿਸਾਨ ਹਨ। ਖੇਤੀ ਕਰਦੇ ਹਨ। ਮੈਂ ਇਹ ਇਸ ਲਈ ਬਣਾ ਰਿਹਾ ਹਾਂ ਕਿਉਂਕਿ ਮੈਂ ਕਿਸਾਨਾਂ ਦੀ ਫਸਲ ਉਗਾਉਣ ਤੋਂ ਲੈ ਕੇ ਮੰਡੀ ਤਕ ਵੇਚਣ ਤੇ ਉਨ੍ਹਾਂ ਦਾ ਵੇਚਣ ਦਾ ਸਫ਼ਰ ਵੇਖਿਆ ਹੈ। ਇਸ ਲਈ ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਸਾਰੇ ਇਕੱਠੇ ਹੋ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਿਏ। ਉਨ੍ਹਾਂ ਦੇ ਨਾਲ ਖੜੇ ਹੋਈਏ। ਉਨ੍ਹਾਂ ਬਾਰੇ ਗੱਲ ਕਰੀਏ।”
ਗਾਇਕ ਤੇ ਗੀਤ ਲੇਖਕ ਸੁਕਸ਼ਿੰਦਰ ਸ਼ਿੰਦਾ ਨੇ ਬਿੱਲ ਦਾ ਵਿਰੋਧ ਕਰਦਿਆਂ ਟਵਿੱਟਰ ‘ਤੇ ਗੁਰਪ੍ਰੀਤ ਦੀ ਹੀ ਪੋਸਟਰ ਸ਼ੇਅਰ ਕੀਤੀ, ਤੇ ਲਿਖਿਆ, “ਕਿਸਾਨ ਜ਼ਿੰਦਾਬਾਦ।”