ਫ਼ਿਲਮ ਨਿਰਦੇਸ਼ਕ ਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਕੁੰਦਰ ਨੂੰ ਬੈਸਟ ਕੋਰੀਓਗ੍ਰਾਫਰ ਦਾ ਫ਼ਿਲਮ ਫੇਅਰ ਐਵਾਰਡ ਦਿੱਤਾ ਗਿਆ ਹੈ। ਦਿਲ ਬੇਚਾਰਾ ਫ਼ਿਲਮ ਦੇ ਟਾਈਟਲ ਸਾਂਗ ਲਈ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਇਸ ਗਾਣੇ ਵਿਚ ਸੁਸ਼ਾਂਤ ਸਿੰਘ ਰਾਜਪੂਤ ਨੇ ਸ਼ਾਨਦਾਰ ਡਾਂਸ ਕੀਤਾ ਸੀ। ਇਹ ਗਾਣਾ ਇਕ ਟੇਕ ਵਿਚ ਫ਼ਿਲਮਾਇਆ ਗਿਆ ਸੀ। ਇਹ ਫਰਾਹ ਖਾਨ ਕੁੰਦਰ ਦਾ ਸੱਤਵਾਂ ਫ਼ਿਲਮਫੇਅਰ ਐਵਾਰਡ ਹੈ। ਉਨ੍ਹਾਂ ਨੇ ਟਰਾਫੀ ਸ਼ੇਅਰ ਕਰਦੇ ਹੋਏ ਇਕ ਭਾਵੁਕ ਨੋਟ ਵੀ ਲਿਖਿਆ ਹੈ। ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ ਹੈ।
ਉੱਧਰ ਬੈਸਟ ਐਕਸ਼ਨ ਐਵਾਰਡ ਰਮਜ਼ਾਨ ਬੁਲੁਟ, ਆਰਪੀ ਯਾਦਵ ਨੂੰ ਫ਼ਿਲਮ ‘ਤਾਨਹਾ ਜੀ : ਦ ਅਨਸੰਗ ਵਾਰੀਅਰ’ ਲਈ ਮਿਲਿਆ ਹੈ। ਬੈਸਟ ਡਾਇਲਾਗ ਲਈ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਗੁਲਾਬੋ ਸਿਤਾਬੋ’ ਨੂੰ ਮਿਲਿਆ ਹੈ।