- ਭਾਰਤ ਆਉਣ ਤੋਂ ਪਹਿਲਾਂ 70 ਹਜ਼ਾਰ ਪਾਕਿਸਤਾਨੀ ਰੁਪਏ ‘ਚ ਖਰੀਦਿਆ ਸੀ ਮੋਬਾਈਲ
- ATS ਦੀ ਪੁੱਛਗਿੱਛ ‘ਚ ਸੀਮਾ ਹੈਦਰ ਨੇ ਖੋਲ੍ਹੇ ਕਈ ਰਾਜ਼
ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨਾਂ ਦੀ ਔਰਤ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਅਤੇ ਪਾਕਿਸਤਾਨ ਵਿਚ ਹਰ ਕੋਈ ਉਸ ਬਾਰੇ ਜਾਣਨ ਲਈ ਉਤਸੁਕ ਹੈ।
ਇਸ ਮਾਮਲੇ ਵਿੱਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ਆਉਣ ਤੋਂ ਪਹਿਲਾਂ ਸੀਮਾ ਨੇ 70 ਹਜ਼ਾਰ ਪਾਕਿਸਤਾਨੀ ਰੁਪਏ ਵਿੱਚ ਮੋਬਾਈਲ ਖਰੀਦਿਆ ਸੀ। ਅੱਜ ਮੰਗਲਵਾਰ ਨੂੰ ਪੁੱਛਗਿੱਛ ਦੌਰਾਨ ਸੀਮਾ ਨੇ ਯੂਪੀ ਏਟੀਐਸ ਨੂੰ ਮੋਬਾਈਲ ਖਰੀਦਣ ਦੀ ਜਾਣਕਾਰੀ ਦਿੱਤੀ ਹੈ।
ਅੱਜ ਮੁੜ ਪੁੱਛਗਿੱਛ ਲਈ ਲੈ ਗਈ ਏਟੀਐਸ
ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ 9.30 ਵਜੇ ਪਾਕਿਸਤਾਨੀ ਮਹਿਲਾ ਸੀਮਾ, ਉਸ ਦੀ ਇਕ ਬੇਟੀ ਅਤੇ ਇਕ ਬੇਟੇ ਅਤੇ ਸਚਿਨ ਦੇ ਪਿਤਾ ਨੇਤਰਪਾਲ ਨੂੰ ਏ.ਟੀ.ਐੱਸ ਨੇ ਦੁਬਾਰਾ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।
ਏਟੀਐਸ ਨੇ ਬੀਤੀ ਰਾਤ ਪੁੱਛਗਿੱਛ ਤੋਂ ਬਾਅਦ ਨੇਤਰਪਾਲ ਅਤੇ ਸੀਮਾ ਨੂੰ ਘਰ ਭੇਜ ਦਿੱਤਾ , ਪਰ ਸਚਿਨ ਨੂੰ ਆਪਣੇ ਕੋਲ ਰੱਖਿਆ। ਸਚਿਨ ਅਜੇ ਵੀ ਏਟੀਐਸ ਦੀ ਹਿਰਾਸਤ ਵਿੱਚ ਹੈ, ਹੁਣ ਸੀਮਾ ਅਤੇ ਨੇਤਰਪਾਲ ਨੂੰ ਏਟੀਐਸ ਵੱਲੋਂ ਚੁੱਕ ਕੇ ਲੈ ਜਾਣ ਤੋਂ ਬਾਅਦ ਮੁੜ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਹੁਣ ਤੱਕ ਦੀ ਪੁੱਛਗਿੱਛ ‘ਚ ਸੀਮਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਪਾਕਿਸਤਾਨੀ ਫੌਜ ‘ਚ ਸੂਬੇਦਾਰ ਆਪਣੇ ਚਾਚਾ ਅਤੇ ਭਰਾ ਦੇ ਸੰਪਰਕ ‘ਚ ਨਹੀਂ ਹੈ। ਦੱਸ ਦੇਈਏ ਕਿ ਏਟੀਐਸ ਦੀ ਟੀਮ ਸੀਮਾ ਅਤੇ ਸਚਿਨ ਮੀਨਾ ਅਤੇ ਸਚਿਨ ਦੇ ਪਿਤਾ ਨੇਤਰਪਾਲ ਨੂੰ ਨੋਇਡਾ ਦੇ ਸੈਕਟਰ 58 ਸਥਿਤ ਦਫ਼ਤਰ ਵਿੱਚ ਵੱਖ-ਵੱਖ ਅਤੇ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਕਰ ਰਹੀ ਹੈ।
ਸਚਿਨ ਅਤੇ ਸੀਮਾ ਦੀ ਮੁਲਾਕਾਤ ਕਿਵੇਂ ਹੋਈ?
ਜਾਣਕਾਰੀ ਮੁਤਾਬਕ ਸੀਮਾ ਅਤੇ ਸਚਿਨ ਵਿਚਾਲੇ ਗੱਲਬਾਤ ਸਾਲ 2019 ‘ਚ ਕੋਰੋਨਾ ਦੌਰ ਦੌਰਾਨ ਹੋਈ ਸੀ। ਦੋਵਾਂ ਵਿਚਾਲੇ ਗੱਲਬਾਤ ਆਨਲਾਈਨ PUBG ਖੇਡਦੇ ਸਮੇਂ ਹੋਈ ਅਤੇ ਉਹ ਘੰਟਿਆਂਬੱਧੀ ਇਕ-ਦੂਜੇ ਨਾਲ ਗੱਲਾਂ ਕਰਦੇ ਰਹੇ।
ਇਸ ਦੌਰਾਨ ਕਰੀਬ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਦੋਵਾਂ ਨੇ ਫੋਨ ਨੰਬਰਾਂ ਦੀ ਅਦਲਾ-ਬਦਲੀ ਕੀਤੀ ਅਤੇ ਆਡੀਓ-ਵੀਡੀਓ ਕਾਲਾਂ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਖਬਰਾਂ ਅਨੁਸਾਰ ਕੁਝ ਸਮਾਂ ਬੀਤਣ ਤੋਂ ਬਾਅਦ, ਦੋਵਾਂ ਨੇ ਜਨਵਰੀ 2021 ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ।