ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਏ ਵੱਡੇ ਰੇਲ ਹਾਦਸੇ ਦੀ ਜਾਂਚ ਦੀ ਮੁੱਢਲੀ ਰਿਪੋਰਟ ਸਾਹਮਣੇ ਆ ਗਈ ਹੈ।
ਇਸ ਰਿਪੋਰਟ ਮੁਤਾਬਕ ਇਹ ਹਾਦਸਾ ਫਿਸ਼ਪਲੇਟਾਂ ਦੇ ਗਾਇਬ ਹੋਣ ਅਤੇ ਟੁੱਟੇ ਹੋਏ ਟਰੈਕ ਕਾਰਨ ਵਾਪਰਿਆ। 5 ਅਗਸਤ ਨੂੰ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਹਜ਼ਾਰਾ ਐਕਸਪ੍ਰੈਸ ਰੇਲਗੱਡੀ ਸੂਬਾਈ ਰਾਜਧਾਨੀ ਕਰਾਚੀ ਤੋਂ 275 ਕਿਲੋਮੀਟਰ ਦੂਰ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਨਵਾਬਸ਼ਾਹ ਜ਼ਿਲ੍ਹੇ ਵਿੱਚ ਪਟੜੀ ਤੋਂ ਉਤਰ ਗਈ। ਇਸ ਹਾਦਸੇ ‘ਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ।
ਫਿਸ਼ਪਲੇਟ ਗਾਇਬ ਹੋਣ ਕਾਰਨ ਵਾਪਰਿਆ ਹਾਦਸਾ
‘ਡਾਨ’ ਅਖਬਾਰ ਨੇ ਮੰਗਲਵਾਰ ਨੂੰ ਸ਼ੁਰੂਆਤੀ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ, ”ਫਿਸ਼ਪਲੇਟ ਗੁਆਚਣ ਅਤੇ ਖਰਾਬ ਟ੍ਰੈਕ ਕਾਰਨ ਹਜ਼ਾਰਾ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ। ਪਾਕਿਸਤਾਨ ਰੇਲਵੇ ਦੀ ਛੇ ਮੈਂਬਰੀ ਜਾਂਚ ਟੀਮ ਨੇ ਸੋਮਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਰੇ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਇਹ ਹਾਦਸਾ ਫਿਸ਼ਪਲੇਟ ਗਾਇਬ ਹੋਣ ਕਾਰਨ ਹੋਇਆ ਹੈ।
ਪਟੜੀ ਤੋਂ ਉਤਰਆ ਟਰੇਨ ਦਾ ਇੰਜਣ
ਟੀਮ ਨੇ ਰੇਲ ਗੱਡੀ ਦੇ ਇੰਜਣ ਦੇ ਫਿਸਲਣ ਨੂੰ ਵੀ ਪਟੜੀ ਤੋਂ ਉਤਰਨ ਦਾ ਇਕ ਹੋਰ ਕਾਰਨ ਦੱਸਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੇਨ ਦਾ ਇੰਜਣ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੇ ਬਿਨਾਂ ਹੀ ਉੱਥੋਂ ਚਲਾ ਗਿਆ ਸੀ। ਇਸ ਤੋਂ ਇਲਾਵਾ, ਕਰੈਸ਼ ਸਾਈਟ ਤੋਂ ਪਰੇ ਲੋਹੇ ਦੀ ਫਿਸ਼ਪਲੇਟ ਅਤੇ ਲੱਕੜ ਦੇ ਟਰਮੀਨਲ ‘ਤੇ ‘ਛੋਟੇ ਹਿਟਿੰਗ ਸਪੌਟਸ’ ਪਾਏ ਗਏ ਸਨ। ਹਾਦਸੇ ਲਈ ਇੰਜੀਨੀਅਰਿੰਗ ਬ੍ਰਾਂਚ ਅਤੇ ਮਕੈਨੀਕਲ ਬ੍ਰਾਂਚ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
30 ਜ਼ਖ਼ਮੀ ਅਜੇ ਵੀ ਇਲਾਜ ਅਧੀਨ
ਪੀਪਲਜ਼ ਮੈਡੀਕਲ ਕਾਲਜ ਹਸਪਤਾਲ ਦੇ ਪ੍ਰਸ਼ਾਸਨ ਨੇ ਦੱਸਿਆ ਕਿ 120 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ ਅਤੇ ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 30 ਲੋਕ ਇਸ ਸਮੇਂ ਇਲਾਜ ਅਧੀਨ ਹਨ।
ਇਸ ਤੋਂ ਇਲਾਵਾ ਕੁੱਲ 29 ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਚੁੱਕ ਕੇ ਲੈ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਦੋ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਅਜੇ ਵੀ ਹਸਪਤਾਲ ‘ਚ ਪਈਆਂ ਹਨ।
ਕਦੋਂ ਤਿਆਰ ਹੋਵੇਗੀ ਅੰਤਿਮ ਰਿਪੋਰਟ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਮੁੱਢਲੀ ਜਾਂਚ ਰਿਪੋਰਟ ਸੀ ਕਿਉਂਕਿ ਅੰਤਿਮ ਰਿਪੋਰਟ ਤਿਆਰ ਕਰਨ ਵਿੱਚ ਕੁਝ ਸਮਾਂ ਲੱਗੇਗਾ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਇੱਕ ਵਿਸਤ੍ਰਿਤ ਜਾਂਚ ਚੱਲ ਰਹੀ ਹੈ ਕਿਉਂਕਿ ਫੈਡਰਲ ਸਰਕਾਰ ਦੇ ਰੇਲਵੇ ਇੰਸਪੈਕਟਰ ਇਸ ਦੁਖਾਂਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ ‘ਤੇ ਹਨ।