PreetNama
ਫਿਲਮ-ਸੰਸਾਰ/Filmy

Forbes 2020: ਸਲਮਾਨ, ਸ਼ਾਹਰੁਖ ਨਹੀਂ ਸਗੋਂ ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ, ਜਾਣੋ ਕਿੰਨੀ ਹੈ ਕਮਾਈ

ਮੁੰਬਈ: ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਕੋਰੋਨਾਵਾਇਰਸ ਸੰਕਟ ਦੇ ਦੌਰ ਵਿੱਚ ਬਾਲੀਵੁੱਡ ਤੋਂ ਸਿਰਫ ਅਕਸ਼ੇ ਕੁਮਾਰ ਹੀ ਅਜਿਹੇ ਐਕਟਰ ਹਨ ਜਿਨ੍ਹਾਂ ਨੇ ਫੋਰਬਸ ਦੀ ਟੌਪ 10 ‘ਚ ਆਪਣੀ ਥਾਂ ਬਣਾਈ ਹੈ।

ਉਂਝ ਦੱਸ ਦਈਏ ਕਿ ਫੋਰਬਸ ਮੁਤਾਬਕ, ਇਸ ਸੂਚੀ ਵਿੱਚ ਸ਼ਾਮਲ ਅਦਾਕਾਰ ਉਨ੍ਹਾਂ ਦੀ ਆਮਦਨੀ ਦੇ ਵਾਧੇ ਦੇ ਮੱਦੇਨਜ਼ਰ ਚੁਣੇ ਗਏ ਹਨ। ਬਾਲੀਵੁੱਡ ਅਭਿਨੇਤਾ ਅਕਸ਼ੇ ਇੱਕ ਸਾਲ ਵਿਚ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਕਰਨ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਐਂਡੋਰਸਮੈਂਟ ‘ਚ ਅਕਸ਼ੇ ਕੁਮਾਰ ਦਾ ਕੋਈ ਮੈਚ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਪੀਰੀਅਡ ਦੌਰਾਨ ਵੀ ਅਕਸ਼ੇ ਕੁਮਾਰ ਦੀਆਂ ਕਈ ਫਿਲਮਾਂ ਰਿਲੀਜ਼ ਦਾ ਇੰਤਜ਼ਾਰ ਹੋ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੇ ਕੁਮਾਰ ਇਸ ਸਮੇਂ ਯੂਕੇ ਵਿੱਚ ਬੈਲ ਬੋਟਮ ਲਈ ਸ਼ੂਟਿੰਗ ਕਰ ਰਹੇ ਹਨ। ਅਕਸ਼ੇ ਦੀਆਂ ਫਿਲਮਾਂ ਲਕਸ਼ਮੀ ਬੰਬ, ਸੂਰਿਆਵੰਸ਼ੀ, ਪ੍ਰਿਥਵੀਰਾਜ, ਅਤਰੰਗੀ ਰੇ ਰਿਲੀਜ਼ ਹੋਣ ਵਾਲੀਆਂ ਹਨ। ਅਕਸ਼ੇ ਕੁਮਾਰ ਨੇ ਸਭ ਤੋਂ ਵੱਧ ਕਮਾਈ ਵਾਲੇ ਐਕਟਰਸ ਦੀ ਸੂਚੀ ਵਿਚ ਛੇਵਾਂ ਸਥਾਨ ਹਾਸਲ ਕੀਤਾ ਹੈ। ਉਸਦੀ ਕੁੱਲ ਕਮਾਈ 1 ਜੂਨ 2019 ਤੋਂ 1 ਜੂਨ 2020 ਦਰਮਿਆਨ 48.5 ਮਿਲੀਅਨ ਡਾਲਰ (362 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ। ਇਸ ਸੂਚੀ ਵਿਚ ਅਕਸ਼ੇ ਕੁਮਾਰ ਨੇ ਨਾ ਸਿਰਫ ਬਾਲੀਵੁੱਡ ਅਭਿਨੇਤਾ ਨੂੰ ਪਿਛਾੜਿਆ ਹੈ, ਬਲਕਿ ਹਾਲੀਵੁੱਡ ਦੇ ਕਈ ਮਸ਼ਹੂਰ ਅਭਿਨੇਤਾ ਵੀ ਉਨ੍ਹਾਂ ਦੇ ਪਿੱਛੇ ਛੱਡਿਆ ਹੈ।

Related posts

ਬੱਬੂ ਮਾਨ ਤੋਂ ਗੁਰਪ੍ਰੀਤ ਘੁੱਗੀ ਪੰਜਾਬੀ ਸਿਤਾਰਿਆਂ ਨੇ ਦਿੱਤੀ ਮਾਂ ਬੋਲੀ ਦਿਵਸ ਦੀ ਵਧਾਈ, ਬੋਲੇ- ‘ਸਾਨੂੰ ਮਾਣ ਪੰਜਾਬੀ ਹੋਣ ਦਾ’

On Punjab

ਅਮਿਤਾਭ ਤੇ ਕਪਿਲ ਦੀ ਪਹਿਲੀ ਤਨਖ਼ਾਹ ਦਾ ਖੁਲਾਸਾ, ਜਾਣ ਹੋ ਜਾਓਗੇ ਹੈਰਾਨ

On Punjab

Pearl V Puri ’ਤੇ ਲੱਗੇ ਦੋਸ਼ ’ਤੇ ਬੋਲੀ ਦਿਵਿਆ ਖੋਸਲਾ ਕੁਮਾਰ, ‘ਜੇ ਦੋਸ਼ੀ ਸਾਬਤ ਨਾ ਹੋਇਆ ਤਾਂ ਉਸ ਦਾ ਕਰੀਅਰ ਬਰਬਾਦ ਹੋਣ ਦਾ ਜ਼ਿੰਮੇਵਾਰ ਕੌਣ ਹੋਵੇਗਾ’

On Punjab